Posted on October 29th, 2013

ਰਾਏਬਰੇਲੀ : ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਦੀ ਧੀ ਅਤੇ ਪਾਰਟੀ ਦੀ ਸਟਾਰ ਪ੍ਰਚਾਰਕ ਪਿ੍ਅੰਕਾ ਗਾਂਧੀ ਸੋਮਵਾਰ ਤੋਂ ਆਪਣੀ ਮਾਂ ਦੇ ਸੰਸਦੀ ਖੇਤਰ 'ਚ ਸਿਆਸੀ ਤੌਰ 'ਤੇ ਸਰਗਰਮ ਹੋ ਗਈ ਹੈ। ਗਾਂਧੀ ਵਾਂਗ ਉਹ ਆਪਣੀ ਦੋ ਦਿਨਾਂ ਦੀ ਰਾਏਬਰੇਲੀ ਯਾਤਰਾ ਦੌਰਾਨ ਪਿੰਡ 'ਚ ਅਚਾਨਕ ਦੌਰਾ ਕਰਕੇ ਵਿਕਾਸ ਕਾਰਜਾਂ ਦੀ ਸਮੀਖਿਆ ਕਰੇਗੀ ਅਤੇ ਪਹਿਲੀ ਵਾਰ ਉਹ ਜਨਤਾ ਦੇ ਦਰਬਾਰ ਵੀ ਲਗਾਏਗੀ, ਜਿਸ ਵਿਚ ਉਹ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਸੁਣੇਗੀ। ਪਿ੍ਅੰਕਾ ਉਂਝ ਤਾਂ ਆਪਣੀ ਮਾਂ ਦੇ ਸੰਸਦੀ ਖੇਤਰ 'ਚ ਸਟਾਰ ਪ੍ਰਚਾਰਕ ਦੇ ਰੂਪ 'ਚ ਸਰਗਰਮ ਰਹੀ ਪਰ ਪਾਰਟੀ ਦੇ ਸੂਤਰਾਂ ਮੁਤਾਬਕ, ਉਹ ਪਹਿਲੀ ਵਾਰ ਜਨਤਾ ਨਾਲ ਸਿੱਧੀ ਗੱਲਬਾਤ ਕਰੇਗੀ, ਜਿਸਨੂੰ ਉਨ੍ਹਾਂ ਦੀ ਸਰਗਰਮ ਸਿਆਸਤ 'ਚ ਦਾਖਲੇ ਦੋ ਤੌਰ 'ਤੇ ਦੇਖਿਆ ਜਾ ਰਿਹਾ ਹੈ। ਪਿ੍ਰਅੰਕਾ ਪਿਛਲੇ ਦੋ ਸਾਲਾਂ ਤੋਂ ਰਾਏਬਰੇਲੀ 'ਚ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ 'ਚ ਲੱਗੀ ਸੀ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਅਹੁਦੇਦਾਰਾਂ ਦੀ ਨਿਯੁਕਤੀ ਲਈ ਉਨ੍ਹਾਂ ਨੇ ਵਰਕਰਾਂ ਦੀ ਇੰਟਰਵਿਊ ਵੀ ਲਈ ਗਈ ਸੀ। ਆਮ ਤੌਰ 'ਤੇ ਉਹ ਰਾਏਬਰੇਲੀ ਸੋਨੀਆ ਗਾਂਧੀ ਦੇ ਨਾਲ ਹੀ ਆਉਂਦੀ ਰਹੀ ਹੈ ਪਰ ਪਿਛਲੇ ਦਿਨੀਂ ਉਹ ਕੀ ਵਾਰੀ ਇਕੱਲੇ ਵੀ ਇੱਥੇ ਆਈ।

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026

Posted on April 8th, 2026

Posted on April 7th, 2026

Posted on April 2nd, 2026