Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸ਼ਰਾਬ ਲਈ ਪੈਸੇ ਨਾ ਦੇਣ ‘ਤੇ ਲਾਸ਼ ਚਿਤਾ ਤੋਂ ਬਾਹਰ ਸੁੱਟੀ

Posted on October 29th, 2013


ਖੰਨਾ- ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਇੱਕ ਮ੍ਰਿਤਕ ਨਾਲ ਜੋ ਕੀਤਾ, ਉਸ ਨੂੰ ਦੇਖ ਕੇ ਲੱਗਦਾ ਸੀ ਕਿ ਇਨਸਾਨੀਅਤ ਵੀ ਚਿਤਾ ਦੇ ਨਾਲ ਰਾਖ ਹੋ ਗਈ ਸੀ। ਡਿਊਟੀ ‘ਤੇ ਤੈਨਾਤ ਗੋਗੀ ਤੇ ਉਸ ਦੇ ਸਾਥੀ ਬਿੱਲਾ ਨੇ ਲਾਸ਼ ਦਾ ਸਸਕਾਰ ਕਰਨ ਆਏ ਉਸ ਦੇ ਭਰਾ ਤੇ ਬਾਕੀ ਰਿਸ਼ਤੇਦਾਰਾਂ ਨੂੰ ਇਹ ਕਹਿ ਕੇ ਲਾਸ਼ ਨਹੀਂ ਸਾੜਨ ਦਿੱਤੀ ਕਿ ਸੰਸਕਾਰ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਸ਼ਰਾਬ ਲਈ 200 ਰੁਪਏ ਦਿੱਤੇ ਜਾਣ।

ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ 200 ਰੁਪਏ ਦੇ ਦਿੱਤੇ, ਜਿਸ ਦੀ ਦੋਵਾਂ ਨੇ ਸ਼ਰਾਬ ਪੀ ਲਈ ਤੇ ਸ਼ਰਾਬ ਦੇ ਨਸ਼ੇ ਵਿੱਚ ਇਨ੍ਹਾਂ ਨੇ ਲਾਸ਼ ਨੂੰ ਸਾੜਨ ਦਾ ਕੰਮ ਸ਼ੁਰੂ ਕਰ ਕੇ ਲਾਸ਼ ਨੂੰ ਮੁੱਖ ਅਗਨੀ ਦੇ ਦਿੱਤੀ। ਕੁਝ ਦੇਰ ਬਾਅਦ ਜਦ ਲਾਸ਼ ਅੱਧਸੜੀ ਰਹਿ ਗਈ ਤਾਂ ਦੋਵਾਂ ਨੇ ਫਿਰ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ 500 ਰੁਪਏ ਦੀ ਡਿਮਾਂਡ ਕੀਤੀ ਅਤੇ ਪੈਸੇ ਨਾ ਦੇਣ ‘ਤੇ ਇਨ੍ਹਾਂ ਨੇ ਲਾਠੀਆਂ ਚੁੱਕ ਕੇ ਮ੍ਰਿਤਕ ਦੇ ਰਿਸ਼ਤੇਦਾਰਾਂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਨਸ਼ੇ ਵਿੱਚ ਬਿੱਲਾ ਲਾਸ਼ ਦੇ ਟੁਕੜੇ ਚਿਤਾ ਤੋਂ ਬਾਹਰ ਸੁੱਟਣ ਲੱਗਾ ਅਤੇ ਰਿਸ਼ਤੇਦਾਰਾਂ ਨੂੰ ਇਨ੍ਹਾਂ ਟੁਕੜਿਆਂ ਨੂੰ ਫਿਰ ਤੋਂ ਚਿਤਾ ਵਿੱਚ ਸੁੱਟਣ ਦਾ ਹੁਕਮ ਸੁਣਾਉਂਦਾ ਰਿਹਾ। ਪੁਲਸ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਗਈ ਹੈ।



Archive

RECENT STORIES