Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੁਪਨੇ ਦੀ ਬੁਨਿਆਦ 'ਤੇ ਖ਼ਜ਼ਾਨਾ ਨਹੀਂ ਮਿਲਿਆ, ਰੋਕੀ ਖੁਦਾਈ

Posted on October 30th, 2013

ਉੱਨਾਵ : ਯੂਪੀ ਦੇ ਡੌਂਡੀਆਖੇੜਾ 'ਚ ਮਹਿਜ਼ ਇਕ ਸੁਪਨੇ ਦੀ ਬੁਨਿਆਦ 'ਤੇ 'ਖਜ਼ਾਨੇ' ਦੀ ਖੁਦਾਈ ਦੇ ਜਿਸ ਅੰਜਾਮ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਸੀ, ਓਹੀ ਹੁੰਦਾ ਦਿਸ ਰਿਹਾ ਹੈ। ਭਾਰਤੀ ਪੁਰਾਤਤਵ ਸਰਵੇਖਣ (ਏਐਸਆਈ) ਨੇ ਰਾਜਾ ਰਾਓ ਰਾਮਬਖ਼ਸ਼ ਸਿੰਘ ਦੇ ਕਿਲ੍ਹੇ 'ਚ 12 ਦਿਨਾਂ ਦੀ ਖੁਦਾਈ ਤੋਂ ਬਾਅਦ ਸਾਫ ਕੀਤਾ ਹੈ ਕਿ ਉਥੇ ਕੋਈ ਖ਼ਜ਼ਾਨਾ ਦੱਬਿਆ ਹੋਇਆ ਨਹੀਂ ਹੈ। ਇਕ ਚੈਨਲ ਮੁਤਾਬਿਕ, ਏਐਸਆਈ ਦੇ ਅਧਿਕਾਰੀਆਂ ਨੇ ਹਾਲੇ ਤਕ ਹੋਈ ਖੁਦਾਈ ਮਗਰੋਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕਿਲੇ 'ਚ ਕੋਈ ਖ਼ਜ਼ਾਨਾ ਦੱਬਿਆ ਹੋਇਆ ਨਹੀਂ ਹੈ। ਏਐਸਆਈ ਨੂੰ ਖੁਦਾਈ 'ਚ ਕੁਝ ਬੌਧਕਾਲੀਨ ਭਾਂਡਿਆਂ ਦੇ ਟੋਟੇ ਵੀ ਹੱਥ ਲੱਗੇ ਹਨ। ਏਐਸਆਈ ਨੇ ਖ਼ਜ਼ਾਨੇ ਦੀ ਖੋਜ ਰੋਕ ਦਿੱਤੀ ਹੈ।ਮਹੰਤ ਸ਼ੋਭਨ ਸਰਕਾਰ ਨੇ ਆਪਣੇ ਸੁਪਨੇ ਦੇ ਆਧਾਰ 'ਤੇ ਦਾਅਵਾ ਕੀਤਾ ਸੀ ਕਿ ਕਿਲ੍ਹਾ ਕੰਪਲੈਕਸ 'ਚ ਇਕ ਹਜ਼ਾਰ ਟਨ ਸੋਨਾ ਦੱਬਿਆ ਹੋਇਆ ਹੈ। ਸ਼ੋਭਨ ਸਰਕਾਰ ਦੇ ਸੁਪਨੇ ਦੀ ਗੱਲ ਕੇਂਦਰੀ ਮੰਤਰੀ ਚਰਨਦਾਸ ਮਹੰਤ ਨੇ ਸਰਕਾਰ 'ਚ ਅੱਗੇ ਵਧਾਈ ਸੀ।




Archive

RECENT STORIES