Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕਾਂਗਰਸ ਨੂੰ ਝਟਕਾ, ਅਵਤਾਰ ਸਿੰਘ ਬਰਾੜ ਅਕਾਲੀ ਦਲ ‘ਚ ਸ਼ਾਮਲ

Posted on October 30th, 2013

ਫਰੀਦਕੋਟ-ਫਰੀਦਕੋਟ ਤੋਂ ਕਾਂਗਰਸ ਦੀ ਟਿਕਟ ‘ਤੇ ਵਿਧਾਨ ਸਭਾ ਦੀ ਚੋਣ ਲੜਨ ਵਾਲੇ ਅਵਤਾਰ ਸਿੰਘ ਬਰਾੜ ਬੁੱਧਵਾਰ ਨੂੰ ਅਕਾਲੀ ਦਲ ‘ਚ ਸ਼ਾਮਲ ਹੋ ਗਏ। ਉਪ ਮੁੱਖ  ਤਰੀ ਸੁਖਬੀਰ ਬਾਦਲ ਨੇ ਚੰਡੀਗੜ੍ਹ ਵਿਖੇ ਇਕ ਪੱਤਰਕਾਰ ਸੰਮੇਲਨ ਦੌਰਾਨ ਬਰਾੜ ਦਾ ਅਕਾਲੀ ਦਲ ‘ਚ ਆਉਣ ‘ਤੇ ਸੁਆਗਤ ਕੀਤਾ। ਬਰਾੜ ਦਾ ਅਕਾਲੀ ਦਲ ‘ਚ ਆਉਣਾ  ਗਰਸ ਲਈ ਮਾਲਵੇ ‘ਚ ਇਕ ਵੱਡਾ ਝਟਕਾ ਹੈ। ਬਰਾੜ 2012 ਦੀ ਵਿਧਾਨ ਸਭਾ ਚੋਣ ਕਾਂਗਰਸ ਦੀ ਟਿਕਟ ‘ਤੇ ਲੜੇ ਸਨ ਅਤੇ ਅਕਾਲੀ ਉਮੀਦਵਾਰ ਦਲੀਪ ਮਲਹੋਤਰਾ ਤੋਂ ਕਰੀਬ  727 ਵੋਟਾਂ ਤੋਂ ਹਾਰ ਗਏ ਸਨ। 

ਬਰਾੜ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ 49,335 ਵੋਟਾਂ ਮਿਲੀਆਂ ਸਨ। ਅਜਿਹੇ ‘ਚ ਬਰਾੜ ਦੇ ਅਕਾਲੀ ਦਲ ‘ਚ ਸ਼ਾਮਲ ਹੋਣ ਨਾਲ ਅਕਾਲੀ ਦਲ ਨੂੰ ਮਾਲਵੇ ‘ਚ ਕਾਫੀ ਮਜ਼ਬੂਤੀ ਮਿਲੀ ਹੈ। ਬਰਾੜ ਨੇ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਤੋਂ ਨਾਰਾਜ਼ ਹੋ ਕੇ ਅਕਾਲੀ ਦਲ ਦਾ ਦਾਮਨ ਫੜ ਰਹੇ ਹਨ। ਬਰਾੜ ਫਰੀਦਕੋਟ ਹਲਕੇ ਤੋਂ ਵਿਧਾਇਕ ਵੀ ਰਹੇ ਹਨ ਅਤੇ ਪੰਜਾਬ ‘ਚ ਰਾਜਿੰਦਰ ਕੌਰ ਭੱਠਲ ਦੇ ਮੁੱਖ ਮੰਤਰੀ ਰਹਿੰਦਿਆਂ ਮੰਤਰੀ ਵੀ ਸਨ।



Archive

RECENT STORIES