Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਹਰਲੀਨ ਕੌਰ ਲਹਿਲ ਦੀ ਵਿਸ਼ਵ ਸਕੂਲ ਤੈਰਾਕੀ ਖੇਡਾਂ ਲਈ ਚੋਣ

Posted on November 1st, 2013


ਫ਼ਿੰਨਲੈਂਡ (ਵਿੱਕੀ ਮੋਗਾ)-  ਸੰਗਰੂਰ ਦੇ  ਗੋਲਡਨ ਅਰਥ ਗਲੋਬਲ ਸੀਨੀਅਰ ਸੈਕੰਡਰੀ ਸਕੂਲ ਦੀ 9ਵੀਂ ਕਲਾਸ ਦੀ ਵਿਦਿਆਰਥਣ ਹਰਲੀਨ ਕੌਰ ਲਹਿਲ ਨੂੰ 27 ਨਵੰਬਰ ਤੋਂ 4 ਦਿਸੰਬਰ 2013 ਤੱਕ ਬ੍ਰਾਜ਼ੀਲ ਵਿਖੇ  ਹੋ ਰਹੀ ਵਿਸ਼ਵ ਸਕੂਲ ਤੈਰਾਕੀ ਚੈਂਪੀਅਨਸ਼ਿਪ ਲਈ ਭਾਰਤ ਦੀ ਟੀਮ ਵਿੱਚ ਚੁਣਿਆ ਹੈ। ਹਰਲੀਨ ਬ੍ਰਾਜ਼ੀਲ ਵਿੱਚ ਭਾਰਤ ਵਲੋਂ 50, 100 ਅਤੇ 200 ਮੀਟਰ ਬੈਕ ਸਟ੍ਰੋਕ ਵਿੱਚ ਆਪਣੇ ਜੌਹਰ ਦਿਖਾਵੇਗੀ। ਹਰਲੀਨ ਕੌਰ ਦੇ ਪਿਤਾ ਸ੍ਰ. ਰਬਿੰਦਰ ਸਿੰਘ ਲਹਿਲ ਨੇ ਫ਼ੋਨ ਦੁਆਰਾ ਹੋਈ ਗੱਲਬਾਤ ਦੌਰਾਨ ਦੱਸਿਆ ਕੇ  ਕੋਚ ਸ੍ਰੀ ਬਲਬੀਰ ਸਿੰਘ ਅਤੇ ਸਕੂਲ 'ਚ ਚੇਅਰਮੈਨ ਸ: ਤੇਜਿੰਦਰ ਸਿੰਘ ਵਾਲੀਆ ਵੱਲੋਂ ਲਈ ਜਾਂਦੀ ਨਿੱਜੀ ਦਿਲਚਸਪੀ ਕਾਰਨ ਸਕੂਲ ਦੇ ਅਨੇਕਾਂ ਵਿਦਿਆਰਥੀ ਤੈਰਾਕੀ ਦੇ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚ ਚੁੱਕੇ ਹਨ। ਗੌਰਤਲਬ ਰਹੇ ਕਿ ਹਰਲੀਨ ਦਾ ਭਰਾ ਕਰਮ ਲਹਿਲ ਵੀ ਅੰਤਰਰਾਸ਼ਟਰੀ ਪੱਧਰ ਦਾ ਨਿਸ਼ਾਨੇਬਾਜ਼ ਹੈ, ਉਹ ਵੀ ਭਾਰਤ ਵਲੋਂ ਕਈ ਅੰਤਰਰਾਸ਼ਟਰੀ ਮੁਕਾਬਲਿਆ ਵਿੱਚ ਭਾਗ ਲੈ ਚੁੱਕਾ ਹੈ।



Archive

RECENT STORIES