Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਭਾਈ ਦਲਜੀਤ ਸਿੰਘ ਬਿੱਟੂ ਦੀ ਸਕਿਓਰਟੀ ਜੇਲ੍ਹ ਨਾਭਾ ਤੋਂ ਰਿਹਾਈ ਹੋਈ

Posted on November 1st, 2013


ਲੁਧਿਆਣਾ (ਮੰਝਪੁਰ)- ਸਿੱਖ ਪੰਥ ਦੇ ਨਿਸ਼ਕਾਮ ਸੇਵਾਦਾਰ ਭਾਈ ਦਲਜੀਤ ਸਿੰਘ 20 ਸਤੰਬਰ 2012 ਨੂੰ 107/151 ਦੇ ਮਾਮੂਲੀ ਕੇਸ ਵਿਚ ਗ੍ਰਿਫਤਾਰ ਕਰਕੇ 21 ਸਤੰਬਰ 2012 ਨੂੰ ਦੇਸ਼ ਦੇ ਸਾਰੇ ਵੱਡੇ ਐਕਟਾਂ ਦੀਆਂ ਸਾਰੀਆਂ ਧਾਰਾਵਾਂ ਅਧੀਨ ਗ੍ਰਿਫਤਾਰੀ ਪਾ ਕੇ ਲੁਧਿਆਣਾ ਪੁਲਿਸ ਵਲੋਂ ਨਜ਼ਰਬੰਦ ਕੀਤਾ ਗਿਆ ਸੀ ਅਤੇ ਇਕ ਮਹੀਨੇ ਬਾਅਦ ਜਲੰਧਰ ਪੁਲਿਸ ਵਲੋਂ ਵੀ ਅਜਿਹਾ ਹੀ ਇਕ ਕੇਸ ਪਾ ਦਿੱਤਾ ਗਿਆ ਅਤੇ ਇਹਨਾਂ ਕੇਸਾਂ ਦੀ ਆਖਰੀ ਜਮਾਨਤ 28 ਅਕਤੂਬਰ 2013 ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਦਿੱਤੀ ਗਈ ਜਿਸ ਉਪਰੰਤ ਅੱਜ ਸਾਰੇ ਕੇਸਾਂ ਦੀਆਂ ਜਮਾਨਤਾਂ ਸਬੰਧਤ ਕੋਰਟਾਂ ਵਿਚ ਭਰਨ ਉਪਰੰਤ ਮੈਕਸੀਮਮ ਸਕਿਓਰਟੀ ਜੇਲ੍ਹ ਨਾਭਾ ਵਿਚੋਂ ਸ਼ਾਮ ਕਰੀਬ 6 ਵਜੇ ਭਾਈ ਦਲਜੀਤ ਸਿੰਘ ਬਿੱਟੂ ਦੀ ਰਿਹਾਈ ਹੋ ਗਈ।
ਜਿਕਰਯੋਗ ਹੈ ਕਿ ਭਾਈ ਦਲਜੀਤ ਸਿੰਘ ਬਿੱਟੂ ਨੇ ਹੁਣ ਤੱਕ ਵੱਖ-ਵੱਖ 33 ਕੇਸਾਂ ਵਿਚ ਸਮੇਂ-ਸਮੇਂ 'ਤੇ ਜੇਲ੍ਹ ਦੀ ਨਜ਼ਰਬੰਦੀ ਕੱਟੀ ਹੈ ਜਿਹਨਾਂ ਵਿਚੋਂ ਉਹਨਾਂ ਦੇ 27 ਕੇਸ ਬਰੀ ਹੋ ਚੁੱਕੇ ਹਨ ਅਤੇ ਪੰਜ ਕੇਸ ਲੁਧਿਆਣਾ, ਜਲੰਧਰ, ਮਾਨਸਾ ਤੇ ਸਰਦੂਲਗੜ ਦੀਆਂ ਅਦਾਲਤਾਂ ਵਿਚ ਵਿਚਾਰਧੀਨ ਹਨ ਅਤੇ 1 ਕੇਸ ਜੋ ਕਿ ਪੰਜਾਬ ਨੈਸ਼ਨਲ ਬੈਂਕ ਲੁਧਿਆਣਾ ਦੀ ਡਕੈਤੀ ਦਾ ਕੇਸ ਸੀ ਵਿਚੋਂ 13 ਸਾਲ ਦੇ ਕਰੀਬ ਸਜ਼ਾ ਕੱਟਣ ਪਿੱਛੋਂ 10 ਸਾਲ ਦੀ ਸਜ਼ਾ ਹੋਈ ਸੀ ਅਤੇ ਉਸਦੀ ਅਪੀਲ ਵੀ ਭਾਰਤੀ ਸੁਪਰੀਮ ਕੋਰਟ ਵਿਚ ਵਿਚਾਰਧੀਨ ਹੈ।
ਭਾਈ ਦਲਜੀਤ ਸਿੰਘ ਬਿੱਟੂ ਨੇ ਹੇਠ ਲ਼ਿਖੇ ਅਨੁਸਾਰ ਜੇਲ੍ਹ ਦੀ ਕਾਲ-ਕੋਠੜੀ ਵਿਚ ਗੁਜ਼ਾਰੇ:
10-04-1996 ਤੋਂ 06-10-2005
28-10-2005 ਤੋਂ 14-11-2005
20-04-2006 ਤੋਂ 6-05-2006
22-07-2007 ਤੋਂ 21-08-2007
07-02-2008 ਤੋਂ 12-02-2008
19-12-2008 ਤੋਂ 26-12-2008
27-08-2009 ਤੋਂ 28-02-2012
28-03-2012 ਤੋਂ 15-04-2012
20-09-2012 ਤੋਂ 01-11-2013
ਅੱਜ ਰਿਹਾਅ ਹੋਣ ਮੌਕੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਭਾਈ ਗੁਰਦੀਪ ਸਿੰਘ ਕਾਲਾਝਾੜ, ਭਾਈ ਗੁਰਮੀਤ ਸਿੰਘ ਗੋਗਾ, ਭਾਈ ਰਵਿੰਦਰਪਾਲ ਸਿੰਘ ਈਸੜੂ, ਭਾਈ ਬਲਜਿੰਦਰ ਸਿੰਘ ਸਰਪੰਚ, ਭਾਈ ਪਲਵਿੰਦਰ ਸਿੰਘ ਸ਼ੁਤਰਾਣਾ ਤੇ ਅੇਡਵੋਕੇਟ ਜਸਪਾਲ ਸਿੰਘ ਮੰਝਪੁਰ ਵੀ ਹਾਜ਼ਰ ਸਨ।



Archive

RECENT STORIES