Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਏਸ਼ੀਅਨ ਹਾਕੀ ਚੈਂਪੀਅਨ ਟਰਾਫੀ `ਚ ਭਾਰਤ ਦੀ ਲਗਾਤਾਰ ਦੂਸਰੀ ਹਾਰ

Posted on November 3rd, 2013


ਫ਼ਿੰਨਲੈਂਡ (ਵਿੱਕੀ ਮੋਗਾ)- ਜਪਾਨ ਦੇ ਕਾਕਾਮੀਗਾਹਰਾ ਵਿੱਚ ਚੱਲ ਰਹੀ ਏਸ਼ੀਅਨ ਹਾਕੀ ਚੈਂਪੀਅਨ ਟਰਾਫੀ ਦੇ ਪੁਰਸ਼ ਵਰਗ ਦੇ ਦੂਸਰੇ ਲੀਗ ਮੈਚ ਵਿੱਚ ਭਾਰਤ ਨੂੰ ਜਾਪਾਨ ਨੇ 2-1 ਨਾਲ ਹਰਾ ਦਿੱਤਾ। ਮਨਦੀਪ ਸਿੰਘ ਦੁਆਰਾ ਬਣਾਏ ਗਏ ਪੇਨਲਟੀ ਕਾਰਨਰ ਤੋਂ ਭਾਰਤ ਨੂੰ ਪੇਨਲਟੀ ਸਟਰੋਕ ਮਿਲਿਆ, ਜਿਸ ਨੂੰ ਗੁਰਜਿੰਦਰ ਸਿੰਘ ਨੇ ਗੋਲ ਵਿਚ ਬਦਲਕੇ ਭਾਰਤ ਨੂੰ ਇੱਕ ਗੋਲ ਦੀ ਬੜ੍ਹਤ ਦਿਵਾ ਦਿੱਤੀ। ਪਰ ਜਾਪਾਨ ਨੇ ਫ਼ੀਲਡ ਗੋਲ ਕਰਕੇ ਟੀਮ ਨੂੰ ਬਰਾਬਰੀ ਤੇ ਲਿਆਂਦਾ। ਅੱਧ ਸਮੇਂ ਤੱਕ ਦੋਨੋਂ ਟੀਮਾਂ 1-1 ਗੋਲ ਦੀ ਬਰਾਬਰੀ ਤੇ ਸਨ। ਦੂਸਰੇ ਅੱਧ ਵਿੱਚ ਭਾਰਤ ਦੀ ਟੀਮ ਵਧੀਆ ਖੇਡ ਦਾ ਪ੍ਰਦਰਸ਼ਨ ਨਾ ਕਰ ਸਕੀ ਜਿਸਦੇ ਬਾਵਜੂਦ ਜਾਪਾਨ ਨੇ ਇੱਕ ਹੋਰ ਫੀਲਡ ਗੋਲ ਕਰਕੇ ਭਾਰਤ ਨੂੰ 2-1 ਦੇ ਫ਼ਰਕ ਨਾਲ ਹਰਾ ਦਿੱਤਾ। ਦੂਸਰੇ ਦਿਨ ਖੇਡੇ ਗਏ ਦੋ ਹੋਰ ਮੈਚਾਂ ਵਿੱਚ ਪਾਕਿਸਤਾਨ ਨੇ ਚੀਨ ਨੂੰ 5-1ਨਾਲ ਹਰਾਕੇ ਲਗਾਤਰ ਦੂਸਰੀ ਜਿੱਤ ਦਰਜ਼ ਕੀਤੀ ਜਦਕਿ ਮਲੇਸ਼ੀਆ ਨੇ ਓਮਾਨ ਨੂੰ 5-3 ਨਾਲ ਹਰਾਕੇ ਆਪਣੀ ਪਹਿਲੀ ਜਿੱਤ ਦਰਜ਼ ਕੀਤੀ। ਭਾਰਤ ਵਲੋਂ ਹਿੱਸਾ ਲੈ ਰਹੀ ਜੂਨੀਅਰ ਟੀਮ ਹਾਲੇ ਤੱਕ ਕੋਈ ਵੀ ਜਿੱਤ ਦਰਜ਼ ਨਹੀਂ ਕਰ ਸਕੀ, ਪਿਛਲੇ ਮੈਚ ਵਿੱਚ ਭਾਰਤ ਚੀਨ ਹਥੋਂ 2-0 ਨਾਲ ਹਾਰ ਗਿਆ ਸੀ। ਭਾਰਤ ਦਾ ਅਗਲਾ ਲੀਗ ਮੁਕਾਬਲਾ 5 ਨਵੰਬਰ ਨੂੰ ਓਮਾਨ ਨਾਲ ਹੋਵੇਗਾ ਜਦਕਿ ਮਹਿਲਾ ਵਰਗ ਵਿੱਚ ਭਾਰਤ ਦਾ ਮੁਕਾਬਲਾ 4 ਨਵੰਬਰ ਨੂੰ ਮਲੇਸ਼ੀਆ ਨਾਲ ਹੋਵੇਗਾ। ਗੌਰਤਲਬ ਰਹੇ ਕਿ ਭਾਰਤੀ ਮਹਿਲਾ ਟੀਮ ਨੇ ਆਪਣੇ ਪਹਿਲੇ ਮੈਚ ਵਿੱਚ ਚੀਨ ਨੂੰ 4-2 ਨਾਲ ਹਰਾਇਆ ਸੀ।



Archive

RECENT STORIES