Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਤਾਲਿਬਾਨ ਦੇ ਹਿੰਦੂ ਸੰਸਕਰਣ ਨੂੰ ਜਿੱਤਣ ਨਹੀਂ ਦੇਵਾਂਗਾ-ਦਿਗਵਿਜੇ ਸਿੰਘ

Posted on November 3rd, 2013

ਨਵੀਂ ਦਿੱਲੀ- ਕਾਂਗਰਸ ਦੇ ਜਨਰਲ ਸਕੱਤਰ ਤੇ ਭਾਜਪਾ ਨਾਲ ਜੁੜੇ ਹਿੰਦੂ ਸੰਗਠਨ ਦੇ ਸਖਤ ਆਲੋਚਕ ਦਿਗਵਿਜੇ ਸਿੰਘ ਨੇ ਰਾਸ਼ਟਰੀ ਸਵੈ-ਸੇਵਕ ਸੰਘ ਦੀ ਤੁਲਨਾ ਅੱਤਵਾਦੀ ਸੰਗਠਨ ਤਾਲਿਬਾਨ ਨਾਲ ਕੀਤੀ ਹੈ | ਨਰਿੰਦਰ ਮੋਦੀ ਤੇ ਭਾਜਪਾ 'ਤੇ ਤਾਜ਼ਾ ਹਮਲਾ ਬੋਲਦੇ ਹੋਏ ਕਾਂਗਰਸ ਜਨਰਲ ਸਕੱਤਰ ਨੇ ਕਿਹਾ ਕਿ ਉਹ ਭਾਰਤ ਵਿਚ 'ਤਾਲਿਬਾਨ ਦੇ ਹਿੰਦੂ ਸੰਸਕਰਣ' ਨੂੰ ਜਿੱਤਣ ਨਹੀਂ ਦੇਣਗੇ | ਸਿੰਘ ਨੇ ਟਵਿੱਟਰ 'ਤੇ ਲਿਖਿਆ ਕਿ ਮੈਂ ਉਨ੍ਹਾਂ ਸਾਰਿਆਂ ਨਾਲ ਨਫ਼ਰਤ ਕਰਦਾ ਹਾਂ ਜੋ ਤਾਲਿਬਾਨ 'ਤੇ ਘਿ੍ਣਾ ਦੀ ਵਿਚਾਰਧਾਰਾ ਦੀ ਵਕਾਲਤ ਕਰਦੇ ਹਨ | ਸਰਦਾਰ ਪਟੇਲ ਦੀ 'ਵਿਰਾਸਤ' ਖੋਹਣ ਦੀ ਕੋਸ਼ਿਸ਼ ਲਈ ਮੋਦੀ 'ਤੇ ਨਿਸ਼ਾਨਾ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਮੋਦੀ ਕਿਸੇ ਨਾ ਕਿਸੇ ਦਿਨ ਚੰਦਰ ਸ਼ੇਖਰ ਆਜ਼ਾਦ ਤੇ ਭਗਤ ਸਿੰਘ ਨੂੰ ਵੀ ਆਰ. ਐਸ. ਐਸ. ਦਾ ਪ੍ਰਚਾਰਕ ਨਾ ਐਲਾਨ ਦੇਣ | ਉਨ੍ਹਾਂ ਟਿੱਪਣੀ ਕਰਦਿਆਂ ਕਿਹਾ ਕਿ ਕੀ ਨਰਿੰਦਰ ਮੋਦੀ ਆਰ. ਐਸ. ਐਸ. ਦੇ ਚਿਹਰਿਆਂ ਗੋਲਵਰਕਰ, ਦੀਨ ਦਿਆਲ ਉਪਾਧਿਆਏ ਤੇ ਸ਼ਾਮਾ ਪ੍ਰਸਾਦ ਮੁਖਰਜੀ ਨੂੰ ਧੋਖਾ ਦੇ ਰਹੇ ਹਨ? ਉਨ੍ਹਾਂ ਕਿਹਾ ਕਿ ਮੋਦੀ ਨੂੰ ਇਸ ਦੀ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਸਗੋਂ ਆਰ. ਐਸ. ਐਸ. ਆਪਣੇ ਕਾਰਕੁਨਾਂ ਨੂੰ ਇਹੀ ਸਿਖਾਉਂਦਾ ਹੈ |



Archive

RECENT STORIES