Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨਿਊਜ਼ੀਲੈਂਡ ਵਿਚ ਵੀ ਹੈ ਇਕ ਫੌਜਾ ਸਿੰਘ

Posted on November 5th, 2013

<p>ਸ. ਬਲਬੀਰ ਸਿੰਘ ਬਸਰਾ ਆਕਲੈਂਡ ਸਿਟੀ ਮੈਰਾਥਨ ਦੌੜ ਦੇ ਵਿਚ ਸ਼ਾਮਿਲ ਹੋਣ ਵੇਲੇ ਤਿਆਰੀ ਵਿਚ।<br></p>


ਸ. ਬਲਬੀਰ ਸਿੰਘ ਬਸਰਾ ਨੇ 42.2 ਕਿਲੋਮੀਟਰ ਮੈਰਾਥਨ ਦੌੜ ਵਿਚ ਭਾਗ ਲੈ ਕੇ ਨੌਜਵਾਨਾਂ ਮੂਹਰੇ ਰੱਖਿਆ ਸਵਾਲ

42.2 ਕਿਲੋਮੀਟਰ ਦਾ ਸਫ਼ਰ 4 ਘੰਟੇ 53 ਮਿੰਟ ਅਤੇ 23 ਸੈਕਿੰਡ ਵਿਚ ਕੀਤਾ ਪੂਰਾ

ਆਕਲੈਂਡ  (ਹਰਜਿੰਦਰ ਸਿੰਘ ਬਸਿਆਲਾ)- ਬੀਤੇ ਐਤਵਾਰ ਆਕਲੈਂਡ ਸਿਟੀ ਮਿਸ਼ਨ ਵੱਲੋਂ ਸਾਲਾਨਾ ਮੈਰਾਥਨ ਦੌੜ ਦਾ ਆਯੋਜਿਨ ਕੀਤਾ ਗਿਆ ਜਿਸ ਦੇ ਵਿਚ ਦੇਸ਼-ਵਿਦੇਸ਼ ਚੋਂ 17000 ਦੇ ਕਰੀਬ ਲੰਬੀ ਦੌੜ ਦੇ ਦੌੜਾਕਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਦੌੜ ਦੇ ਵਿਚ ਜਿੱਥੇ ਵੱਖ-ਵੱਖ ਭਾਈਚਾਰੇ ਦੇ ਲੋਕ ਸ਼ਾਮਿਲ ਹੋ ਕੇ ਸਾਂਝੀਵਾਲਤਾ ਦਾ ਪ੍ਰਮਾਣ ਦੇ ਰਹੇ ਸਨ ਉਥੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਵੀ ਖੁਸ਼ੀ ਹੋਵੇਗੀ ਕਿ ਇਸ 42.2 ਕਿਲੋਮੀਟਰ ਦੀ ਲੰਬੀ ਮੈਰਾਥਨ ਦੌੜ ਦੇ ਵਿਚ ਇਕ 73 ਸਾਲਾ ਸਰਦਾਰ ਬਲਬੀਰ ਸਿੰਘ ਬਸਰਾ ਵੀ ਸ. ਫੌਜਾ ਸਿੰਘ ਦਾ ਭੁਲੇਖਾ ਪਾ ਰਿਹਾ ਸੀ। ਸ. ਬਲਬੀਰ ਸਿੰਘ ਨੇ ਸਿਹਤ ਪੂਰੀ ਤਰ੍ਹਾਂ ਸੈਟ ਨਾ ਹੋਣ ਦੇ ਬਾਵਜੂਦ ਵੀ 42.2 ਕਿਲੋਮੀਟਰ ਦਾ ਸਫ਼ਰ 4 ਘੰਟੇ 53 ਮਿੰਟ ਅਤੇ 23 ਸੈਕਿੰਡ ਵਿਚ ਤੈਅ ਕਰਕੇ ਅੱਜ ਦੇ ਨੌਜਵਾਨਾਂ ਮੂਹਰੇ ਸਵਾਲ ਰੱਖਿਆ। 

ਫਗਵਾੜਾ ਸ਼ਹਿਰ ਜਨਮੇ ਸ. ਬਲਬੀਰ ਸਿੰਘ ਬਸਰਾ ਪਿਛਲੇ ਸਾਲ ਵੀ ਮੈਰਾਥਨ ਦੌੜ ਵਿਚ ਭਾਗ ਲੈ ਚੁਕੇ ਹਨ ਅਤੇ ਇਸ ਵਾਰ ਜਦੋਂ ਫਿਰ ਇਹ ਸਰਦਾਰ ਦਸਤਾਰ ਸਜਾ ਕੇ ਅਤੇ ਸ੍ਰੀ ਸਾਹਿਬ ਉਪਰ ਦੀ ਪਾ ਕੇ ਗੋਰਿਆਂ ਦੇ ਨਾਲ ਕਦਮ ਦਰ ਕਦਮ ਮਿਲਾ ਕੇ ਭੱਜਿਆ ਤਾਂ ਸਾਰਿਆਂ ਨੇ ਖੁਸ਼ੀ ਪ੍ਰਗਟ ਕਰਦਿਆਂ 'ਗੋ ਮਿਸਟਰ ਸਿੰਘ', 'ਗੋ ਮਿਸਟਰ ਸਿੰਘ' ਕਿਹਾ। ਪਰਿਵਾਰ ਦੇ ਦਿੱਤੇ ਸਹਿਯੋਗ ਅਤੇ ਬੇਟੇ ਗੁਰਦੀਪ ਸਿੰਘ ਬਸਰਾ ਵੱਲੋਂ ਦਿੱਤੇ ਜਾਂਦੇ ਸਤਿਕਾਰ ਨੇ ਉਸ ਦੇ ਪੈਰ ਭੁੰਜੇ ਨਹੀਂ ਲੱਗਣ ਦਿੱਤੇ। ਇਸ ਦੌੜ ਦੇ ਵਿਚ ਇਕ 29 ਸਾਲਾ ਹੋਰ ਪੰਜਾਬੀ ਵੀ ਸ਼ਾਮਿਲ ਹੋਇਆ ਸੀ ਪਰ ਉਹ ਵੀ ਸ. ਬਲਬੀਰ ਸਿੰਘ ਦੇ ਕਦਮਾਂ ਤੋਂ ਅੱਗੇ ਨਹੀਂ ਵਧ ਸਕਿਆ। ਸ. ਬਲਬੀਰ ਸਿੰਘ ਬਸਰਾ ਨੇ ਕਿਹਾ ਕਿ ਜਦੋਂ ਪਿਛਲੇ ਸਾਲ ਉਸਨੇ ਮੈਰਾਥਨ ਦੌੜ ਵਿਚ ਭਾਗ ਲਿਆ ਸੀ ਤਾਂ ਬਹੁਤ ਸਾਰੇ ਬਜ਼ਰੁਗਾਂ ਨੇ ਕਿਹਾ ਸੀ ਕਿ ਉਹ ਅਗਲੀ ਵਾਰ ਭਾਗ ਲੈਣਗੇ ਪਰ ਕੋਈ ਵੀ ਇਸ ਵਾਰ ਮੈਦਾਨ ਵਿਚ ਨਹੀਂ ਨਿੱਤਰਿਆ। ਉਨ੍ਹਾਂ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਖੇਡਾਂ ਅਤੇ ਦੌੜਾਂ ਵਾਲੇ ਪਾਸੇ ਵੀ ਧਿਆਨ ਦਿਓ ਅਤੇ ਨਸ਼ਿਆ ਤੋਂ ਦੂਰ ਰਹੋ। ਸ. ਬਲਬੀਰ ਸਿੰਘ ਨਿਊਯਾਰਕ ਵਿਖੇ ਹੋਣ ਵਾਲੀ ਮੈਰਾਥਨ ਦੌੜ ਦੇ ਵਿਚ ਭਾਗ ਲੈਣ ਦੇ ਵੀ ਇਛੁੱਕ ਹਨ।






Archive

RECENT STORIES