Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਨੋਡੇਨ ਨੂੰ ਰੂਸੀ ਵੈਬਸਾਈਟ 'ਚ ਮਿਲੀ ਨੌਕਰੀ

Posted on November 6th, 2013

ਮਾਸਕੋ : ਅਮਰੀਕੀ ਨਿਗਰਾਨੀ ਪ੍ਰੋਗਰਾਮ ਨੂੰ ਜਨਤਕ ਕਰਨ ਵਾਲੇ ਐਡਵਰਡ ਸਨੋਡੇਨ ਨੂੰ ਰੂਸ 'ਚ ਇਕ ਵੈਬਸਾਈਟ 'ਚ ਨੌਕਰੀ ਮਿਲ ਗਈ ਹੈ। ਸਨੋਡੇਨ ਦੇ ਵਕੀਲ ਐਨਾਤੋਲੀ ਕੁਚਰੇਨਾ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਹਾਲਾਂਕਿ ਉਨ੍ਹਾਂ ਨੇ ਸੁਰੱਖਿਆ ਕਾਰਨਾਂ ਕਰਕੇ ਵੈਬਸਾਈਟ ਦਾ ਨਾਂ ਦੱਸਣ ਤੋਂ ਇਨਕਾਰ ਕਰ ਦਿੱਤਾ। 30 ਸਾਲਾ ਸਨੋਡੇਨ ਅਮਰੀਕਾ ਤੋਂ ਭੱਜ ਕੇ ਪਹਿਲਾਂ ਹਾਂਗਕਾਂਗ ਆਏ ਸਨ ਤੇ ਉਸ ਤੋਂ ਬਾਅਦ ਰੂਸ ਪਹੁੰਚੇ ਸਨ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਜਾਸੂਸੀ ਸਣੇ ਹੋਰ ਦੋਸ਼ਾਂ ਦਾ ਸਾਹਮਣਾ ਕਰਨ ਲਈ ਸਨੋਡੇਨ ਨੂੰ ਅਮਰੀਕਾ ਭੇਜਣ ਦੀ ਅਪੀਲ ਨਾਮਨਜ਼ੂਰ ਕਰ ਦਿੱਤੀ ਸੀ। ਰੂਸ ਦੇ ਮੱੁਖ ਸੋਸ਼ਲ ਨੈਟਵਰਕ ਵਕੋਂਟਾਕਟੇ ਦੇ ਸੰਸਥਾਪਕ ਪਾਵੇਲ ਡੁਰੋਵ ਨੇ ਕੰਪਨੀ 'ਚ ਕੰਮ ਕਰਨ ਲਈ ਸਨੋਡੇਨ ਨੂੰ ਸੱਦਾ ਦਿੱਤਾ ਸੀ। ਉਨ੍ਹਾਂ ਵਲੋਂ ਇਸ ਹਫਤੇ ਦੇ ਸ਼ੁਰੂ 'ਚ ਕਿਹਾ ਗਿਆ ਸੀ ਕਿ ਸਨੋਡੇਨ ਨੇ ਇਸ ਪੇਸ਼ਕਸ਼ ਬਾਰੇ ਅਜੇ ਕੋਈ ਜਵਾਬ ਨਹੀਂ ਦਿੱਤਾ ਹੈ। ਕੰਪਨੀ ਦਾ ਮੁੱਖ ਦਫਤਰ ਸੇਂਟ ਪੀਟਰਬਰਗ 'ਚ ਹੈ। ਰੂਸ 'ਚ ਸਨੋਡੇਨ ਦੇ ਰਹਿਣ ਦੀ ਥਾਂ ਬਾਰੇ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ। ਉਨ੍ਹਾਂ ਨੂੰ ਅਗਸਤ 'ਚ ਅਸਥਾਈ ਸ਼ਰਨ ਦਿੱਤੀ ਗਈ ਸੀ। 




Archive

RECENT STORIES