Posted on November 6th, 2013

ਨਵੀਂ ਦਿੱਲੀ- ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਆਪਣੇ ਹੀ ਸਹਿਯੋਗੀ ਦਲਾਂ ਦੀ ਵਿਰੋਧਤਾ ਨਾਲ ਨਜਿੱਠ ਨਹੀਂ ਪਾ ਰਹੇ ਹਨ। ਐਨ. ਡੀ. ਏ. ਸਹਿਯੋਗੀ ਦਲ 'ਚ ਸ਼ਾਮਿਲ ਸ਼ਿਵ ਸੈਨਾ ਨੇ ਇਕ ਵਾਰ ਫਿਰ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ। ਮੋਦੀ ਦੀਆਂ ਰੈਲੀਆਂ 'ਚ ਬੁਰਕੇ ਵਾਲੀਆਂ ਔਰਤਾਂ ਨੂੰ ਬੁਲਾਉਣ 'ਤੇ ਸ਼ਿਵ ਸੈਨਾ ਨੇ ਗੁੱਸੇ 'ਚ ਆ ਕੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਸਾਰਿਆਂ ਨੂੰ ਧਰਮ ਨਿਰਪੱਖ ਵਿਖਾਉਣ ਦੀ ਜਲਦੀ ਹੈ।
ਸੰਪਾਦਕੀ 'ਚ ਲਿਖਿਆ ਗਿਆ ਹੈ ਕਿ ਸਿਆਸਤ 'ਚ ਰਹਿਣ ਲਈ ਰਾਮ ਮੰਦਿਰ, ਸਮਾਨ ਨਾਗਰਿਕ ਕਾਨੂੰਨ ਵਰਗੇ ਮੁੱਦਿਆਂ ਨੂੰ ਹਾਸ਼ੀਏ 'ਤੇ ਰੱਖ ਕੇ ਜਨਤਕ ਰੈਲੀਆਂ 'ਚ ਬੁਰਕੇ ਵਾਲੀਆਂ ਔਰਤਾਂ ਦੀ ਹਾਜ਼ਰੀ ਵਿਖਾਈ ਜਾ ਰਹੀ ਹੈ। ਇਸ 'ਚ ਲਿਖਿਆ ਗਿਆ ਹੈ ਕਿ ਸਾਰਿਆਂ ਨੂੰ ਧਰਮ ਨਿਰਪੱਖ ਵਿਖਾਉਣ ਦੀ ਜਲਦੀ ਹੈ ਤੇ ਸਾਰਿਆਂ ਨੂੰ ਮੁਸਲਮਾਨਾਂ ਦੇ ਹਮਾਇਤੀ ਹੋਣ ਬਾਰੇ ਦੱਸਣਾ ਹੈ। ਉਧਰ ਮਨੀਸ਼ੰਕਰ ਨੇ ਦੁਬਈ 'ਚ ਕਿਹਾ ਕਿ ਭਾਰਤ ਦਾ ਪ੍ਰਧਾਨ ਮੰਤਰੀ ਮੁਸਲਮਾਨ ਤੈਅ ਕਰਦੇ ਹਨ, ਇਸ ਲਈ ਮੁਸਲਮਾਨਾਂ ਨੂੰ ਖੁਸ਼ ਕਰਨ ਲਈ ਹਰ ਪਾਰਟੀ ਯਤਨ ਕਰਦੀ ਹੈ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026