Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਏਸ਼ੀਅਨ ਹਾਕੀ ਚੈਂਪੀਅਨ ਟਰਾਫੀ `ਚ ਪਾਕਿਸਤਾਨ ਨੇ ਭਾਰਤ ਨੂੰ 5-4 ਨਾਲ ਹਰਾਇਆ

Posted on November 7th, 2013


ਮਹਿਲਾ ਟੀਮ ਆਖ਼ਰੀ ਲੀਗ ਮੈਚ `ਚ ਜਾਪਾਨ ਤੋਂ ਹਾਰੀ

ਫ਼ਿੰਨਲੈਂਡ 7 ਨਵੰਬਰ(ਵਿੱਕੀ ਮੋਗਾ) ਜਾਪਾਨ ਦੇ ਸ਼ਹਿਰ ਕਾਕਾਮੀਗਹਰਾ ਵਿੱਚ ਚੱਲ ਰਹੀ ਤੀਸਰੀ ਏਸ਼ੀਅਨ ਹਾਕੀ ਚੈਂਪੀਅਨ ਟਰਾਫੀ ਦੇ ਪੁਰਸ਼ਾਂ ਦੇ ਵਰਗ ਵਿੱਚ ਖੇਡੇ ਗਏ ਰੋਮਾਂਚਿਤ ਮੁਕਾਬਲੇ ਵਿੱਚ ਭਾਰਤ ਨੂੰ 5-4 ਨਾਲ ਹਰਾ ਦਿੱਤਾ। ਜੂਨੀਅਰ ਖਿਡਾਰੀਆਂ ਨਾਲ ਭਰੀ ਹੋਈ ਭਾਰਤੀ ਟੀਮ ਨੇ ਤਜ਼ਰਬੇਕਾਰ ਪਾਕਿਸਤਾਨੀ ਟੀਮ ਦਾ ਡੱਟ ਕੇ ਮੁਕਾਬਲਾ ਕੀਤਾ। ਭਾਰਤ ਵਲੋਂ ਗੁਰਜਿੰਦਰ ਸਿੰਘ ਨੇ 24ਵੇਂ, ਅਮਿਤ ਰੋਹੀਦਾਸ ਨੇ 30ਵੇਂ, ਕਪਤਾਨ ਮਨਪ੍ਰੀਤ ਸਿੰਘ ਨੇ 40ਵੇਂ ਅਤੇ ਮਲਕ ਸਿੰਘ ਨੇ 49ਵੇਂ ਮਿੰਟ ਵਿੱਚ ਗੋਲ ਕੀਤੇ ਜਦਕਿ ਪਾਕਿਸਤਾਨ ਵਲੋਂ ਹਸੀਮ ਖਾਨ ਨੇ 2ਜੇ, ਕਪਤਾਨ ਮਹੁੰਮਦ ਇਮਰਾਨ ਨੇ 35ਵੇਂ, ਮਹੁੰਮਦ ਰਿਜ਼ਵਾਨ ਨੇ 36ਵੇਂ ਅਤੇ 44ਵੇਂ, ਮਹੁੰਮਦ ਰਿਜ਼ਵਾਨ ਜੂਨੀਅਰ ਨੇ 53ਵੇਂ ਮਿੰਟ ਵਿੱਚ ਜੇਤੂ ਗੋਲ ਕੀਤਾ। ਪੁਰਸ਼ਾਂ ਦੇ ਵਰਗ ਵਿੱਚ ਖੇਡੇ ਗਏ ਦੋ ਹੋਰ ਮੁਕਾਬਲਿਆ ਵਿੱਚ ਮਲੇਸ਼ੀਆ ਨੇ ਚੀਨ ਨੂੰ 5-4 ਨਾਲ ਅਤੇ ਮੇਜ਼ਬਾਨ ਜਾਪਾਨ ਨੇ ਓਮਾਨ ਨੂੰ 4-0 ਨਾਲ ਹਰਾਇਆ। ਮਹਿਲਾਵਾਂ ਦੇ ਵਰਗ ਵਿੱਚ ਅੱਜ ਭਾਰਤੀ ਟੀਮ ਆਖ਼ਰੀ ਲੀਗ ਮੁਕਾਬਲੇ ਵਿੱਚ ਜਾਪਾਨ ਤੋਂ 1-2 ਨਾਲ ਹਾਰ ਗਈ। ਭਾਰਤ ਦੀ ਚਾਨਚਾਨ ਦੇਵੀ ਨੇ 33ਵੇਂ ਮਿੰਟ ਵਿੱਚ ਭਾਰਤ ਨੂੰ ਬੜ੍ਹਤ ਦਿਵਾ ਦਿੱਤੀ ਸੀ। ਅੱਧ ਸਮੇਂ ਤੱਕ ਭਾਰਤ 1-0 ਨਾਲ ਅੱਗੇ ਸੀ ਪਰ ਮੈਚ ਦੇ ਦੂਸਰੇ ਅੱਧ ਵਿੱਚ ਜਾਪਾਨ ਨੇ 59ਵੇਂ ਅਤੇ 69ਵੇਂ ਮਿੰਟਾਂ ਵਿੱਚ ਦੋ ਗੋਲ ਕਰਕੇ ਮੈਚ ਨੂੰ ਜਿੱਤ ਲਿਆ। ਭਾਰਤ ਅਤੇ ਜਾਪਾਨ ਪਹਿਲਾਂ ਹੀ ਫ਼ਾਈਨਲ ਵਿੱਚ ਪੁੱਜ ਚੁਕੇ ਹਨ। ਹੁਣ ਸ਼ਨਿਚਰਵਾਰ ਨੂੰ ਫ਼ਾਈਨਲ ਮੈਚ ਖੇਡਿਆ ਜਾਵੇਗਾ। ਜਦਕਿ ਪੁਰਸ਼ਾਂ ਦੇ ਵਰਗ ਵਿੱਚ ਭਾਰਤ ਆਪਣਾ ਆਖ਼ਰੀ ਲੀਗ ਮੈਚ ਸ਼ੁਕਰਵਾਰ ਨੂੰ ਮਲੇਸ਼ੀਆ ਖਿਲਾਫ਼ ਖੇਡੇਗਾ। ਪੁਰਸ਼ ਵਰਗ ਵਿੱਚ ਭਾਰਤ 4 ਮੈਚਾਂ ਵਿਚੋਂ ਸਿਰਫ਼ ਇੱਕ ਮੈਚ ਹੀ ਜਿੱਤ ਸਕਿਆ ਹੈ।



Archive

RECENT STORIES