Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

21 ਸਾਲਾ ਅਮਰਪਾਲ ਸਿੰਘ ਸੰਧੂ ਦੇ ਕਤਲ ਦੇ ਦੋਸ਼ ਵਿਚ 21 ਸਾਲਾ ਪ੍ਰਦੀਪ ਸਿੰਘ ਅਤੇ 22 ਸਾਲਾ ਕੁਲਤਾਰ ਸਿੰਘ ਢੱਟ ਨੂੰ ਗ੍ਰਿਫਤਾਰ

Posted on November 8th, 2013

ਟਰਲੱਕ- ਇਸ ਸ਼ਹਿਰ ਦੇ ਭੀੜ ਭੜੱਕੇ ਵਾਲੇ ਬਾਜ਼ਾਰ ਵਿਚ ਬੁੱਧਵਾਰ ਸਵੇਰੇ ਹੋਏ ਮੋਡੈਸਟੋ ਦੇ ਰਹਿਣ ਵਾਲੇ 21 ਸਾਲਾ ਅਮਰਪਾਲ ਸਿੰਘ ਸੰਧੂ ਦੇ ਕਤਲ ਦੇ ਦੋਸ਼ ਵਿਚ ਅੱਜ ਪੁਲਿਸ ਨੇ 21 ਸਾਲਾ ਪ੍ਰਦੀਪ ਸਿੰਘ ਅਤੇ 22 ਸਾਲਾ ਕੁਲਤਾਰ ਸਿੰਘ ਢੱਟ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਬੁੱਧਵਾਰ ਸਵੇਰੇ ਇਹਨਾਂ ਵਿਚਕਾਰ ਕੋਈ ਤਕਰਾਰ ਹੋਇਆ ਅਤੇ ਦੋਵੇਂ ਹਮਲਾਵਾਰਾਂ ਨੇ ਸੰਧੂ ਤੇ ਗੋਲੀ ਚਲਾ ਦਿੱਤੀ। ਇਹਨਾਂ ਉਤੇ ਕਤਲ ਸਮੇਤ ਨਜਾਇਜ਼ ਹਥਿਆਰ ਰੱਖਣ ਅਤੇ ਕਾਰ ਖੋਹਣ ਆਦਿ ਸਮੇਤ ਕਈ ਦੋਸ਼ ਲਗਾਏ ਗਏ ਹਨ, ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਸਟੇਨਸਲਸ ਕਾਉਂਟੀ ਜੇਲ੍ਹ ਭੇਜ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਇਹ ਘਟਨਾ ਟੇਲਰ ਰੋਡ ਉਤੇ ਬੁੱਧਵਾਰ ਨੂੰ ਹਾਈਵੇ 99 ਨੇੜੇ ਕਰੀਬ 1:25 ਵਜੇ ਰਾਤ ਨੂੰ ਵਾਪਰੀ। ਮੌਕੇ ਤੇ ਮਿਲੀ ਜਾਣਕਾਰੀ ਵਿਚ ਤਾਂ ਇਹੀ ਦੱਸਿਆ ਗਿਆ ਸੀ ਕਿ ਗੋਲੀਆਂ ਨੇੜਿਉਂ ਲੰਘੇ ਵਹੀਕਲ ਵਿਚੋਂ ਚੱਲੀਆਂ ਹਨ। ਇਸ ਤੋਂ ਕੁਝ ਦੇਰ ਬਾਅਦ ਹੀ ਟਰਲਕ ਪੁਲਿਸ ਨੂੰ ਸੂਚਨਾ ਮਿਲ ਗਈ ਸੀ ਕਿ ਈਸਟ ਮੇਨ ਸਟ੍ਰੀਟ ਅਤੇ ਲਾਇਨਸ ਐਵੇਨਿਊ ਵਿਚ ਗੋਲੀ ਚੱਲੀ ਹੈ ਪਰ ਗੋਲੀਆਂ ਦੇ ਖੋਲ ਕੁਝ ਦੂਰੀ ਤੋਂ ਮਿਲੀਆਂ, ਇਸ ਕਰਕੇ ਇਸ ਨੂੰ ਹਾਦਸੇ ਵੱਸ ਚੱਲੀਆਂ ਗੋਲੀਆਂ ਮੰਨਿਆ ਜਾ ਰਿਹਾ ਸੀ। ਸੰਧੂ ਆਪਣੀ ਚਿੱਟੇ ਰੰਗ ਦੀ ਸੀਡਨ ਕਾਰ ਵਿਚ ਇਸ ਥਾਂ ਤੋਂ ਕੁਝ ਦੂਰੀ ਤੇ ਮ੍ਰਿਤਕ ਹਾਲਤ ਵਿਚ ਮਿਲਿਆ। ਗੋਲੀਆਂ ਲੱਗਣ ਕਾਰਨ ਉਸ ਦੀ ਕਾਰ ਇਕ ਸਾਈਡ ਤੇ ਆ ਕੇ ਕੰਧ ਨਾਲ ਟਕਰਾਅ ਗਈ ਸੀ।
ਮਾਰਿਆ ਗਿਆ ਸੰਧੂ ਜਲੰਧਰ ਦਾ ਜੰਮਪਲ ਸੀ, ਜੋ ਸਿੱਖਾਂ ਦੇ ਸੰਘਰਸ਼ ਵਿਚ ਸਰਗਰਮੀ ਨਾਲ ਭਾਗ ਲੈਂਦਾ ਰਿਹਾ ਹੈ। ਸੰਧੂ 1984 ਦੇ ਕਤਲੇਆਮ ਦਾ ਸਖਤ ਵਿਰੋਧੀ ਸੀ ਅਤੇ ਖਾਲਿਸਤਾਨ ਸਮਰਥਕਾਂ ਦੇ ਨਾਲ ਲਾਮਬੰਦ ਰਹਿੰਦਾ ਰਿਹਾ ਹੈ।




Archive

RECENT STORIES