Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

26/11 ਦੇ ਮੁੰਬਈ ਹਮਲੇ ਦੀ ਸਾਜ਼ਿਸ਼ ‘ਚ ਭਾਰਤੀ ਖੁਫੀਆ ਸੇਵਾ ਦਾ ਅਫਸਰ ਸ਼ਾਮਲ ਸੀ

Posted on November 10th, 2013

ਬਰਤਾਨਵੀ ਪੱਤਰਕਾਰਾਂ ਦੀ ਕਿਤਾਬ ‘ਚ ਦਾਅਵਾ


ਨਵੀਂ ਦਿੱਲੀ- ਮੁੰਬਈ ਹਮਲੇ ਬਾਰੇ ਦੋ ਬਰਤਾਨਵੀ ਪੱਤਰਕਾਰਾਂ ਦੀ ਕਿਤਾਬ ਨੇ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ। ਕਿਤਾਬ ‘ਚ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਡੇਵਿਡ ਕੋਲਮੈਨ ਹੈਡਲੀ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਭਾਰਤੀ ਖੁਫੀਆ ਏਜੰਸੀ ਦਾ ਇਕ ਸੀਨੀਅਰ ਅਧਿਕਾਰੀ ‘ਹਨੀ ਬੀ’ ਦੇ ਜਾਅਲੀ ਨਾਂ ਨਾਲ 26/11 ਦੇ ਹਮਲਿਆਂ ਦੀ ਸਾਜ਼ਿਸ਼ ‘ਚ ਸ਼ਾਮਲ ਸੀ। ਪਾਕਿਸਤਾਨੀ ਖੁਫੀਆ ਏਜੰਸੀ ਆਈ ਐਸ ਆਈ ਦੇ ਅਧਿਕਾਰੀ ਮੇਜਰ ਇਕਬਾਲ ਨੇ ਹੈਡਲੀ ਨੂੰ ‘ਹਨੀ ਬੀ’ ਬਾਰੇ ਦੱਸਿਆ ਸੀ। ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਇਸ ਉੱਤੇ ਟਿੱਪਣੀ ਤੋਂ ਬਚ ਰਹੇ ਹਨ, ਪਰ ਭਾਜਪਾ ਨੇ ਇਸ ਬਾਰੇ ਸਰਕਾਰ ਤੋਂ ਵਾਈਟ ਪੇਪਰ ਜਾਰੀ ਕਰਨ ਦੀ ਮੰਗ ਕੀਤੀ ਹੈ।

ਬਰਤਾਨਵੀ ਪੱਤਰਕਾਰ ਕੈਥੀ ਸਟਾਕ ਕਲਾਰਕ ਅਤੇ ਐਡਰੀਅਨ ਲੇਵੀ ਵੱਲੋਂ ਲਿਖੀ ਕਿਤਾਬ ‘ਦਿ ਸੀਜ਼: 68 ਆਵਰਜ਼ ਇਨਸਾਈਡ ਦਿ ਤਾਜ ਹੋਟਲ’ ਅਨੁਸਾਰ ਅਮਰੀਕੀ ਏਜੰਸੀਆਂ ਨੇ ਭਾਰਤ ਨੂੰ ਮੁੰਬਈ ਦੇ ਟਰਾਈਡੈਂਟ ਤੇ ਤਾਜ ਸਮੇਤ ਫਾਈਵ ਸਟਾਰ ਹੋਟਲਾਂ ‘ਤੇ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਬਾਰੇ 26 ਵਾਰ ਚਿਤਾਵਨੀ ਭੇਜੀ ਸੀ। ਇਨ੍ਹਾਂ ਵਿੱਚੋਂ ਪਹਿਲੀ ਚਿਤਾਵਨੀ ਅਗਸਤ 2006 ਵਿੱਚ ਅਮਰੀਕੀ ਖੁਫੀਆ ਏਜੰਸੀ ਸੀ ਆਈ ਏ ਨੇ ਭਾਰਤ ਦੇ ਖੁਫੀਆ ਬਿਊਰੋ ਅਤੇ ਰਾਅ ਨੂੰ ਦਿੱਤੀ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਲਸ਼ਕਰ-ਏ-ਤੋਇਬਾ ਮੁੰਬਈ ਹਮਲੇ ਦੀ ਯੋਜਨਾ ਬਣਾ ਰਿਹਾ ਹੈ। ਇਹੀ ਨਹੀਂ, ਹਮਲੇ ਤੋਂ ਪਹਿਲਾਂ ਮਈ 2008 ਅਤੇ ਅਗਸਤ 2008 ਵਿੱਚ ਸੀ ਆਈ ਏ ਨੇ ਵਿਸ਼ੇਸ਼ ਤੌਰ ‘ਤੇ ਮੁੰਬਈ ਦੇ ਤਾਜ ਹੋਟਲ ਉੁਪਰ ਅੱਤਵਾਦੀ ਹਮਲੇ ਦੀ ਤਿਆਰੀ ਬਾਰੇ ਚਿਤਾਵਨੀ ਦਿੱਤੀ ਸੀ। ਸੀ ਆਈ ਏ ਨੇ ਇਹ ਅਲਰਟ ਲਸ਼ਕਰ ਦੇ ਅੰਦਰੂਨੀ ਸੂਤਰਾਂ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਭੇਜਿਆ ਸੀ।

ਕਿਤਾਬ ਅਨੁਸਾਰ ਭਾਰਤੀ ਏਜੰਸੀਆਂ ਵੱਲੋਂ ਅਮਰੀਕੀ ਚਿਤਾਵਨੀ ਨੂੰ ਅੱਖੋਂ ਪਰੋਖੇ ਕੀਤੇ ਜਾਣ ਨਾਲ ‘ਹਨੀ ਬੀ’ ਦੀ ਮੌਜੂਦਗੀ ਦੀ ਸ਼ੰਕਾ ਸਹੀ ਸਾਬਤ ਹੁੰਦੀ ਹੈ। ਕਿਤਾਬ ਅਨੁਸਾਰ ਆਈ ਐਸ ਆਈ ਦੇ ਅਫਸਰ ਮੇਜਰ ਇਕਬਾਲ ਨੇ ‘ਹਨੀ ਬੀ’ ਦੀ ਮਾਰਫਤ ਮਿਲੇ ਦਸਤਾਵੇਜ਼ ਵੀ ਹੈਡਲੀ ਨੂੰ ਦਿੱਤੇ ਸਨ।



Archive

RECENT STORIES