Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਜਗਦੀਸ਼ ਭੋਲਾ ਖ਼ਿਲਾਫ਼ ਜਾਂਚ 'ਚ ਹੋਏ ਅਹਿਮ ਖ਼ੁਲਾਸੇ

Posted on November 13th, 2013

ਪਟਿਆਲਾ : ਡਰੱਗ ਮਾਫ਼ੀਆ ਭਲਵਾਨ ਜਗਦੀਸ਼ ਸਿੰਘ ਭੋਲਾ ਨੇ ਪੁਲਸ ਰਿਮਾਂਡ ਦੇ ਪਹਿਲੇ ਦਿਨ ਆਪਣੇ ਮੋਬਾਈਲ 'ਚ ਫੀਡ ਕਈ ਵੀਆਈਪੀ ਨੇਤਾਵਾਂ ਦੇ ਨੰਬਰਾਂ ਦੀ ਪਛਾਣ ਕਰਵਾਈ ਹੈ। ਨਾਮੀ ਨੇਤਾ ਕਦੋਂ-ਕਦੋਂ ਭੋਲੇ ਦੇ ਸੰਪਰਕ 'ਚ ਆਏ ਅਤੇ ਉਨ੍ਹਾਂ ਦੀ ਭੋਲੇ ਨਾਲ ਕੀ- ਕੀ ਗੱਲ ਹੋਈ, ਇਸ ਦੀ ਜਾਣਕਾਰੀ ਇਕੱਠੀ ਕਰਨ 'ਚ ਪੁਲਸ ਲੱਗ ਗਈ ਹੈ। ਪਟਿਆਲਾ ਪੁਲਸ ਨੂੰ ਪਹਿਲਾਂ ਹੀ ਸ਼ੱਕ ਸੀ ਕਿ ਅੰਤਰਰਾਸ਼ਟਰੀ ਪੱਧਰ 'ਤੇ ਡਰੱਗ ਦਾ ਨੈੱਟਵਰਕ ਚਲਾਉਣ ਵਾਲੇ ਜਗਦੀਸ਼ ਭੋਲੇ ਦਾ ਸਬੰਧ ਕਈ ਵੀਆਈਪੀ ਨੇਤਾਵਾਂ ਨਾਲ ਹੋ ਸਕਦਾ ਹੈ। 

ਭੋਲੇ ਦੇ ਪੰਜ ਮੋਬਾਈਲ ਫੋਨਾਂ 'ਚ ਦਰਜ ਸੈਂਕੜੇ ਨੰਬਰਾਂ ਦੀ ਛਾਣਬੀਣ ਪਿੱਛੋਂ ਪੁਲਸ ਕਈ ਵੀਆਈਪੀ ਨੰਬਰਾਂ ਦੀ ਪਛਾਣ ਕਰ ਚੁੱਕੀ ਹੈ। ਹਾਲਾਂਕਿ ਪੁਲਸ ਪੂਰਾ ਧਿਆਨ ਇਸ ਵੇਲੇ ਜਗਦੀਸ਼ ਭੋਲੇ ਨਾਲ ਕੰਮ ਕਰਨ ਵਾਲੇ ਲੋਕਾਂ ਨੂੰ ਕਾਬੂ ਕਰਨ ਅਤੇ ਉਨ੍ਹਾਂ ਤੋਂ ਵੱਧ ਤੋਂ ਵੱਧ ਡਰੱਗ ਦੀ ਬਰਾਮਦਗੀ ਕਰਨ ਵੱਲ ਲੱਗਾ ਹੋਇਆ ਹੈ। ਪਰ ਭੋਲੇ ਦਾ ਸੱਤ ਦਿਨ ਦਾ ਪੁਲਸ ਰਿਮਾਂਡ ਖ਼ਤਮ ਹੋਣ ਬਾਅਦ ਪੁਲਸ ਚੁਣੇ ਗਏ ਵੀਆਈਪੀ ਨੰਬਰਾਂ 'ਤੇ ਕੰਮ ਸ਼ੁਰੂ ਕਰੇਗੀ। ਐਸਐਸਪੀ ਹਰਦਿਆਲ ਸਿੰਘ ਮਾਨ ਨੇ ਬੁੱਧਵਾਰ ਨੂੰ ਪੂਰਾ ਦਿਨ ਐਸਐਸਪੀ ਮਾਨ ਨੇ ਆਪਣੀ ਮੋਬਾਈਲ 'ਤੇ ਕਿਸੇ ਨਾਲ ਗੱਲ ਨਹੀਂ ਕੀਤੀ। ਉਧਰ ਭੋਲੇ ਨੂੰ ਕਾਬੂ ਕਰਨ ਵਾਲੀ ਟੀਮ ਦੇ ਇਕ ਮੈਂਬਰ ਨੇ ਆਪਣੀ ਪਛਾਣ ਗੁਪਤ ਰੱਖਦਿਆਂ ਮਹਿਜ਼ ਇੰਨਾ ਹੀ ਦੱਸਿਆ ਕਿ ਜੇ ਪੁਲਸ ਦੀ ਕਾਰਜ ਪ੍ਰਣਾਲੀ 'ਤੇ ਕਿਸੇ ਕਿਸਮ ਦਾ ਸਿਆਸੀ ਦਬਾਅ ਨਾ ਪਾਇਆ ਗਿਆ ਤਾਂ ਕਈ ਵੱਡੇ ਨਾਂ ਜਗਦੀਸ਼ ਭੋਲੇ ਨਾਲ ਜੁੜ ਸਕਦੇ ਹਨ। 

ਝੰਡੀ ਵਾਲੀ ਕੁਸ਼ਤੀ ਜਿੱਤਣ 'ਚ ਮਾਹਿਰ ਜਗਦੀਸ਼ ਭੋਲੇ ਨੇ ਡਰੱਗ ਮਾਫ਼ੀਆ ਬਣ ਕੇ ਕਈ ਨੇਤਾਵਾਂ 'ਤੇ ਚੋਣਾਂ ਦੌਰਾਨ ਕਰੋੜਾਂ ਰੁਪਏ ਦਾ ਦਾਅ ਖੇਡਿਆ ਹੈ। ਹਾਲਾਂਕਿ ਇਸ ਸਬੰਧੀ ਭੋਲੇ ਨੇ ਪੁਲਸ ਕੋਲ ਮੂੰਹ ਨਹੀਂ ਖੋਲਿ੍ਆ, ਪਰ ਉਸ ਦੇ ਸਾਥੀ ਸਰਬਜੀਤ ਸਿੰਘ ਨੇ ਪੁੱਛਗਿਛ ਦੌਰਾਨ ਇਹ ਖ਼ੁਲਾਸਾ ਕੀਤਾ ਹੈ। ਸਰਬਜੀਤ ਸਿੰਘ ਨੇ ਪੁਲਸ ਰਿਮਾਂਡ ਦੇ ਪਹਿਲੇ ਦਿਨ ਦੱਸਿਆ ਕਿ ਭੋਲਾ ਕਿਸੇ ਵੀ ਵੀਆਈਪੀ ਨਾਲ ਆਪਣੇ ਸਬੰਧ ਸਥਾਪਤ ਕਰਨ ਲਈ ਬੇਤਹਾਸ਼ਾ ਪੈਸਾ ਖ਼ਰਚ ਕਰਨ ਦੀ ਹਿੰਮਤ ਰੱਖਦਾ ਸੀ। ਸਾਲ 2009 ਦੌਰਾਨ ਮੁੰਬਈ 'ਚ ਡਰੱਗ ਨਾਲ ਫੜੇ ਜਾਣ ਬਾਅਦ ਉਸ ਨੇ ਖੁਦ ਨੂੰ ਬਚਾਉਣ ਲਈ ਕਰੋੜਾਂ ਰੁਪਿਆ ਖ਼ਰਚ ਕਰ ਦਿੱਤੇ ਸਨ। 

ਫੀਡ ਨੰਬਰਾਂ 'ਤੇ ਹੀ ਕਰਦਾ ਸੀ ਗੱਲ : ਪੰਜਾਬ ਪੁਲਸ ਦੇ ਬਰਖ਼ਾਸਤ ਡੀਐਸਪੀ ਜਗਦੀਸ਼ ਭੋਲਾ ਆਪਣੇ ਮੋਬਾਈਲ 'ਤੇ ਉਨ੍ਹਾਂ ਲੋਕਾਂ ਨਾਲ ਗੱਲ ਕਰਦਾ ਸੀ ਜਿਨ੍ਹਾਂ ਦੇ ਨੰਬਰ ਪਹਿਲਾਂ ਹੀ ਉਸ ਦੇ ਫੋਨ ਵਿਚ ਫੀਡ ਹੁੰਦੇ ਸਨ। ਇਕ ਵਾਰ ਕੰਮ ਪੂਰਾ ਨਾ ਕਰਨ ਵਾਲੇ ਪੈਡਲਰ ਨੂੰ ਉਸ ਨੇ ਉਸ ਨੇ ਕਦੇ ਵੀ ਦੂਜਾ ਮੌਕਾ ਦੇਣ ਦੀ ਗ਼ਲਤੀ ਨਹੀਂ ਕੀਤੀ। ਭੋਲਾ ਖੁਦ ਇਸ ਗੱਲ ਨੂੰ ਕਬੂਲ ਕਰ ਚੁੱਕਾ ਹੈ ਕਿ ਉਹ ਕਰੋੜਾਂ ਰੁਪਏ ਦੀ ਡਰੱਗ ਦੀ ਪੈਡਲਿੰਗ ਲਈ ਕਿਸੇ ਕਮਜ਼ੋਰ ਵਿਅਕਤੀ 'ਤੇ ਵਿਸ਼ਵਾਸ ਨਹੀਂ ਕਰਦਾ ਸੀ। ਕਈ ਸਾਲਾਂ ਦੀ ਜਾਨ-ਪਛਾਣ ਵਾਲੇ ਵਿਅਕਤੀ 'ਤੇ ਹੀ ਭੋਲਾ ਵਿਸ਼ਵਾਸ ਕਰਦਾ ਸੀ। ਭੋਲੇ ਦੇ ਜ਼ਿਆਦਾਤਰ ਪੈਡਲਰ ਭਲਵਾਨ ਹੀ ਸਨ ਜਿਨ੍ਹਾਂ ਨੂੰ ਪਾਲਣ ਵਾਸਤੇ ਭੋਲਾ ਕਰੋੜਾਂ ਰੁਪਿਆ ਖ਼ਰਚ ਕਰਦਾ ਆ ਰਿਹਾ ਸੀ। ਏਡੀਜੀਪੀ ਇੰਟੈਲੀਜੈਂਸ ਹਰਦੀਪ ਸਿੰਘ ਿਢੱਲੋਂ ਨੇ ਇਸ ਜਾਣਕਾਰੀ ਦੀ ਪੁਸ਼ਟੀ ਕੀਤੀ ਹੈ। 




Archive

RECENT STORIES