Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮਾਓਵਾਦੀਆਂ ਦੇ ਸਿਧਾਂਤਕਾਰ ਤੇ ਚਿੰਤਕ ਇਨ੍ਹਾਂ ਦੇ ਹਥਿਆਰਬੰਦ ਕੇਡਰ ਨਾਲੋਂ ਵਧੇਰੇ ਖ਼ਤਰਨਾਕ: ਮਾਓਵਾਦੀ ਚਿੰਤਕ ਵੱਧ ਖ਼ਤਰਨਾਕ

Posted on November 15th, 2013

ਨਵੀਂ ਦਿੱਲੀ- ਕੇਂਦਰ ਨੇ ਕਿਹਾ ਹੈ ਕਿ ਮਾਓਵਾਦੀਆਂ ਦੇ ਸਿਧਾਂਤਕਾਰ ਤੇ ਚਿੰਤਕ ਇਨ੍ਹਾਂ ਦੇ ਹਥਿਆਰਬੰਦ ਕੇਡਰ ਨਾਲੋਂ ਵਧੇਰੇ ਖ਼ਤਰਨਾਕ ਹਨ। 2001 ਤੋਂ ਲੈ ਕੇ ਹੁਣ ਤੱਕ ਮਾਓਵਾਦੀਆਂ ਹੱਥੋਂ 8100 ਆਮ ਲੋਕ ਤੇ ਪੁਲੀਸ ਕਰਮੀ ਮਾਰੇ ਜਾ ਚੁੱਕੇ ਹਨ। ਗ੍ਰਹਿ ਮੰਤਰਾਲੇ ਨੇ ਸੁਪਰੀਮ ਕੋਰਟ ’ਚ  ਪੇਸ਼ ਹਲਫਨਾਮੇ ’ਚ ਮਾਓਵਾਦੀਆਂ ਦੀਆਂ ਸਰਗਰਮੀਆਂ ਨੂੰ ਮੁਲਕ ਦੀ ਉਸਾਰੀ ਤੇ ਵਿਕਾਸ ਦੇ ਅਮਲ ’ਚ ਸਭ ਤੋਂ ਵੱਡਾ ਅੜਿੱਕਾ ਕਰਾਰ ਦਿੱਤਾ ਹੈ। ਸਰਕਾਰ ਨੇ ਸੁਪਰੀਮ ਕੋਰਟ ’ਚ ਦੱਸਿਆ ਕਿ ਇਹ ਬਾਗੀ ਵਿਕਾਸ ਅਤੇ ਬੁਨਿਆਦੀ ਸਹੂਲਤਾਂ ਦੇ ਹਜ਼ਾਰਾਂ ਟਿਕਾਣੇ ਨਸ਼ਟ ਕਰ ਚੁੱਕੇ ਹਨ ਤੇ ਸਰਗਰਮ, ਇਮਾਨਦਾਰ  ਜ਼ਿਲ੍ਹਾ  ਕੁਲੈਕਟਰਾਂ ਨੂੰ  ਅਗਵਾ ਕਰ ਚੁੱਕੇ ਹਨ ਤਾਂ ਕਿ ਗਰੀਬਾਂ ਤੱਕ ਵਿਕਾਸ ਦੀ ਲੋਅ ਨਾ ਪੁੱਜ ਸਕੇ। ਹਲਫਨਾਮੇ ’ਚ ਦੱਸਿਆ ਗਿਆ ਹੈ ਕਿ ਇਸੇ ਦੌਰਾਨ ਸੀਪੀਆਈ (ਮਾਓਵਾਦੀ) ਦੇ ਸ਼ਹਿਰਾਂ ਤੇ ਕਸਬਿਆਂ ’ਚ  ਵਸਦੇ ਸਮਰਥਕਾਂ ਤੇ ਚਿੰਤਕਾਂ  ਨੇ ਸਮੂਹਕ ਤੌਰ ’ਤੇ ਅਤੇ ਸਿਲਸਿਲੇਵਾਰ ਢੰਗ ਨਾਲ ਸਰਕਾਰ ਦੇ ਵਿਰੁੱਧ ਪ੍ਰਾਪੇਗੰਡਾ ਵਿੱਢ ਲਿਆ ਤਾਂ ਕਿ ਸੂਬਾ ਤੇ ਕੇਂਦਰ ਸਰਕਾਰ ਨੂੰ  ਮਾੜੇ ਰੂਪ ’ਚ ਦਿਖਾ ਕੇ ਗਲਤ ਸੂਚਨਾਵਾਂ ਦੇ ਕੇ ਇਨ੍ਹਾਂ ਦਾ ਅਕਸ ਵਿਗਾੜਿਆ ਜਾ ਸਕੇ।

ਗ੍ਰਹਿ ਮੰਤਰਾਲੇ ਅਨੁਸਾਰ ਅਸਲ ’ਚ ਇਨ੍ਹਾਂ ਚਿੰਤਕਾਂ ਤੇ ਸਿਧਾਂਤਕਾਰਾਂ ਨੇ ਹੀ ਮਾਓਵਾਦੀ ਲਹਿਰ ਜਿਉਂਦੀ  ਰੱਖੀ ਹੋਈ ਹੈ ਜੋ ਇਸ ਦੇ ਹਥਿਆਰਬੰਦ ਕੇਡਰ ਨਾਲੋਂ ਕਈ ਢੰਗਾਂ ’ਚ ਵੱਧ  ਖ਼ਤਰਨਾਕ ਹਨ।

ਕੇਂਦਰ ਦਾ ਇਹ ਹਲਫਨਾਮਾ ਸੁਪਰੀਮ ਕੋਰਟ  ਦੇ ਨੋਟਿਸ ਮਗਰੋਂ ਆਇਆ ਹੈ। ਸਰਵੳੱਚ  ਅਦਾਲਤ ਨੇ ਇੱਕ ਜਨਹਿੱਤ ਪਟੀਸ਼ਨ ’ਤੇ ਨੌਂ ਪ੍ਰਭਾਵਿਤ ਰਾਜਾਂ ਨੂੰ ਨੋਟਿਸ ਜਾਰੀ ਕੀਤਾ ਸੀ। ਪਟੀਸ਼ਨ ’ਚ ਸਰਕਾਰ ਨੂੰ ਬੇਨਤੀ ਕੀਤੀ ਗਈ ਸੀ ਕਿ ਰਾਜ ਸਰਕਾਰਾਂ ਨੂੰ ਮਾਓਵਾਦੀਆਂ  ਨੂੰ ਨੱਥ ਪਾਉਣ ਦੀਆਂ ਹਦਾਇਤਾਂ ਦਿੱਤੀਆਂ ਜਾਣ। ਗ੍ਰਹਿ ਮੰਤਰਾਲੇ ਨੇ ਅਦਾਲਤ ਨੂੰ ਦੱਸਿਆ ਕਿ ਮਾਓਵਾਦੀ ਸਿਧਾਂਤਕਾਰਾਂ ਵਿਰੁੱਧ  ਕਾਨੂੰਨੀ ਕਾਰਵਾਈ ਕਰਨ ਨਾਲ ਐਨਫੋਰਸਮੈਂਟ  ਏਜੰਸੀਆਂ ਵਿਰੁੱਧ ਨਾਂਹ- ਪੱਖੀ ਪ੍ਰਚਾਰ ਹੁੰਦਾ ਹੈ। ਕਿਉਂਕਿ ਇਨ੍ਹਾਂ ਦਾ ਪ੍ਰਾਪੇਗੰਡਾ  ਬੜਾ ਤਕੜਾ ਹੈ।

-ਪੀ.ਟੀ.ਆਈ.



Archive

RECENT STORIES