Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਦਿੱਲੀ ਹਵਾਈ ਅੱਡੇ ’ਤੇ ਪੁਲੀਸ ਵੱਲੋਂ ਪਰਵਾਸੀ ਭਾਰਤੀ ਨੂੰ ਕੁਟਾਪਾ

Posted on November 15th, 2013


ਚੰਡੀਗੜ੍ਹ, 15 ਨਵੰਬਰਅਮਰੀਕਾ ਵਸੇ ਪਰਵਾਸੀ ਭਾਰਤੀ ਡਾ. ਹਰਮਨਦੀਪ ਰਾਏ 29 ਸਤੰਬਰ ਦਾ ਦਿਨ ਕਦੇ ਨਹੀਂ ਭੁੱਲਣਗੇ, ਜਦੋਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਉਤਰਦਿਆਂ ਹੀ ਪਰਵਾਸ ਤੇ ਪੁਲੀਸ ਮੁਲਾਜ਼ਮ ਉਨ੍ਹਾਂ ’ਤੇ ਟੁੱਟ ਕੇ ਪੈ ਗਏ। ਉਨ੍ਹਾਂ ਦਾ ਦਿਲ ਉਦੋਂ ਹੋਰ ਦੁਖੀ ਹੋਇਆ ਜਦੋਂ ਉਨ੍ਹਾਂ ਦੀ ਕਿਸੇ ਨੇ ਨਹੀਂ ਸੁਣੀ।

ਅਮਰੀਕਾ ਤੋਂ ਟੈਲੀਫੋਨ ਰਾਹੀਂ ਡਾ. ਰਾਏ ਨੇ ਦੱਸਿਆ ਕਿ ਜਦੋਂ ਉਹ ਹਵਾਈ ਅੱਡੇ ’ਤੇ ਪੁੱਜੇ ਤਾਂ ਉਨ੍ਹਾਂ ਨੇ ਪਰਵਾਸ ਅਧਿਕਾਰੀਆਂ ਨੂੰ ਆਪਣੇ ਨਾਲ ਆਈ ਮਹਿਲਾ ਮਿੱਤਰ ਨੂੰ ਚਾਰ ਘੰਟਿਆਂ ਦੀ ਪੁੱਛ-ਪੜਤਾਲ ਮਗਰੋਂ ਨਾ ਛੱਡਣ ਦੇ ਕਾਰਨ ਬਾਰੇ ਪੁੱਛਿਆ।
ਇਸ ਸਵਾਲ ਤੋਂ ਪੁਲੀਸ ਤੇ ਪਰਵਾਸ ਅਧਿਕਾਰੀ ਐਨੇ ਖਿਝੇ ਕਿ ਉਨ੍ਹਾਂ ਡਾ. ਰਾਏ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਮਗਰੋਂ ਉਨ੍ਹਾਂ ਨੂੰ ਥਾਣੇ ਲਿਜਾਇਆ ਗਿਆ ਜਿੱਥੇ ਇਸ ਪਰਵਾਸੀ ਉਪਰ ਸਰਕਾਰੀ ਕੰਮ ਵਿਚ ਵਿਘਨ ਪਾਉਣ ਤੇ ਸਰਕਾਰੀ ਮੁਲਾਜ਼ਮਾਂ ’ਤੇ ਹਮਲਾ ਕਰਨ ਦੇ ਦੋਸ਼ਾਂ ਹੇਠ ਧਾਰਾ 186 ਤੇ 353 ਤਹਿਤ ਕੇਸ ਪਾ ਦਿੱਤਾ ਗਿਆ।

ਉਨ੍ਹਾਂ ਦੱਸਿਆ, ‘‘ਭਾਰਤ ਦੇ ਸਰਕਾਰੀ ਮੁਲਾਜ਼ਮਾਂ ਨੇ ਮੈਨੂੰ ਬਿਨਾਂ ਵਜ੍ਹਾ ਕੁੱਟਿਆ। ਮੈਨੂੰ ਸੱਟਾਂ ਵੱਜਣ ਦੀ ਡਾਕਟਰੀ ਰਿਪੋਰਟ ਨੇ ਪੁਸ਼ਟੀ ਕੀਤੀ ਹੈ। ਮੇਰੇ ਨਾਲ ਐਨਾ ਕੁਝ ਹੋਣ ਦੇ ਬਾਵਜੂਦ ਕਿਸੇ ਨੇ ਨਹੀਂ ਸੁਣੀ ਤੇ ਇਹ ਵੀ ਪਤਾ ਨਾ ਲੱਗਾ ਕਿ ਉਹ ਆਪਣੀ ਸ਼ਿਕਾਇਤ ਕਿਸੇ ਨੂੰ ਕਰਨ।’’ ਇਸ ਬਾਰੇ ਆਈਜੀਪੀ/ ਐਨਆਰਆਈ ਤੇ ਮਹਿਲਾ ਵਿੰਗ ਨੇ ਸ੍ਰੀ ਰਾਏ ਨੂੰ ਕਿਹਾ ਕਿ ਉਹ ਦਿੱਲੀ ਪੁਲੀਸ ਕੋਲ ਜਾਣ ਤੇ ਅਮਰੀਕਨ ਨਾਗਰਿਕ ਸੇਵਾ (ਨਵੀਂ ਦਿੱਲੀ) ਨੇ ਕਿਹਾ ਕਿ ਸਫਾਰਤਖਾਨਾ ਇਸ ਕੰਮ ਵਿਚ ਦਖਲ ਨਹੀਂ ਦੇ ਸਕਦਾ।

ਇਸੇ ਦੌਰਾਨ ਉੱਤਰ ਅਮਰੀਕੀ ਪੰਜਾਬੀ ਐਸੋਸੀਏਸ਼ਨ ਨੇ ਅਮਰੀਕਾ ਵਿਚਲੇ ਭਾਰਤੀ ਸਫੀਰ ਕੋਲ 19 ਨਵੰਬਰ ਨੂੰ ਇਹ ਕੇਸ ਰੱਖਣਾ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਭਾਰਤੀ ਆਜ਼ਾਦੀ ਲਈ ਲੜਨ ਵਾਲੇ ਦੇ ਪੋਤੇ ਨਾਲ ਅਜਿਹੀ ਹਰਕਤ ਸ਼ਰਮਸ਼ਾਰ ਕਰਨ ਵਾਲੀ ਹੈ। ਜਥੇਬੰਦੀ ਅਨੁਸਾਰ ਥਾਣੇਦਾਰ ਵਰਿੰਦਰ ਜੈਨ ਨੇ ਡਾ. ਰਾਏ ਉਪਰ ਝੂਠਾ ਕੇਸ ਪਾਇਆ ਹੈ।

ਦਿੱਲੀ ਵਿਖੇ ਪਰਵਾਸੀ ਭਾਰਤੀ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਦਾ ਮੁਵੱਕਿਲ ਪਟਿਆਲਾ ਹਾਊਸ ਅਦਾਲਤ ਵੱਲੋਂ ਦਿੱਤੀ ਜ਼ਮਾਨਤ ’ਤੇ ਹੈ ਤੇ ਹੁਣ ਸਾਲ ਦੇ ਅੰਦਰ-ਅੰਦਰ ਪੇਸ਼ ਹੋਣਾ ਹੈ।



Archive

RECENT STORIES