Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੀਤੂ ਕਤਲ ਕੇਸ ਦਾ ਮੁਲਜ਼ਮ ਜੱਸਾ ਪੁਲੀਸ ਹਿਰਾਸਤ ’ਚੋਂ ਫਰਾਰ

Posted on November 15th, 2013


ਜਗਰਾਉਂ- ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਅਤੇ ਬਰਨਾਲਾ ਤੋਂ ਟਰੱਕ ਉਪਰੇਟਰਜ਼ ਯੂਨੀਅਨ ਦੇ ਪ੍ਰਧਾਨ ਮਲਕੀਤ ਸਿੰਘ ਕੀਤੂ ਬਹੁ-ਚਰਚਿਤ ਕਤਲ ਕਾਂਡ ਨਾਲ ਸਬੰਧਤ ਮੁੱਖ ਮੁਲਜ਼ਮ ਵਿੱਚੋਂ ਇੱਕ ਦੋਸ਼ੀ ਪੁਲੀਸ ਹਿਰਾਸਤ ਵਿੱਚੋਂ ਭੇਤਭਰੇ ਢੰਗ ਨਾਲ ਫਰਾਰ ਹੋ ਗਿਆ । ਮਲਕੀਤ ਸਿੰਘ ਕੀਤੂ ਦੇ ਕਤਲ ’ਚ ਲੋੜੀਂਦਾ ਮੁੱਖ ਦੋਸ਼ੀ ਜਸਪ੍ਰੀਤ ਸਿੰਘ ਉਰਫ ਜੱਸਾ ਜੋ ਕਿ ਇਸੇ ਕਤਲ ਨਾਲ ਸਬੰਧਤ ਦੋ ਹੋਰਾਂ ਸਮੇਤ ਨਾਭੇ ਜੇਲ੍ਹ ਵਿੱਚ ਨਜ਼ਰਬੰਦ ਸੀ ਨੂੰ ਉਕਤ ਕੇਸ ਨਾਲ ਸਬੰਧਤ ਮਾਮਲੇ ’ਚ ਹੀ ਪਟਿਆਲਾ ਪੁਲੀਸ ਮੋਗਾ ਜ਼ਿਲ੍ਹਾ ਕੋਰਟ ਵਿੱਚ ਪੇਸ਼ ਕਰਨ ਲਈ ਲੈ ਕੇ ਆਈ ਸੀ। ਪੇਸ਼ੀ ਭੁਗਤਣ ਉਪਰੰਤ ਇੱਕ ਪ੍ਰਾਈਵੇਟ ਕਾਰ ਰਾਹੀ ਪੁਲੀਸ ਮੁਲਾਜ਼ਮ ਅਤੇ ਜਸਪ੍ਰੀਤ ਸਿੰਘ ਜੱਸਾ ਜਗਰਾਉਂ ਵਿਖੇ ਲੁਧਿਆਣਾ-ਫਿਰੋਜ਼ਪੁਰ ਮਾਰਗ ’ਤੇ ਸਥਿਤ ਮਸ਼ਹੂਰ ਰਾਜਾ ਢਾਬਾ ਉਪਰ ਖਾਣਾ ਖਾਣ ਲਈ ਰੁੱਕੇ ਤਾਂ ਖਾਣਾ ਖਾਣ ਉਪਰੰਤ ਇਹ ਦੋਸ਼ੀ ਪੁਲੀਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਘਟਨਾ ਸਥਾਨ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਫਰਾਰ ਹੋਣ ਸਮੇਂ ਦੋਸ਼ੀ ਦੇ ਹੱਥਕੜੀ ਨਹੀਂ ਲਗੀ ਹੋਈ ਸੀ।  ਇਸ ਦੋਸ਼ੀ ਦੇ ਫਰਾਰ ਹੋਣ ਦੀ ਸੂਚਨਾ ਜਦੋਂ ਜਗਰਾਉਂ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਲੱਗੀ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਯਤਨ ਆਰੰਭੇ ਮੌਕੇ ਉਪਰ ਪੁਲੀਸ ਜਿਲ੍ਹਾ ਮੋਗਾ ਦੇ ਡੀ.ਐਸ.ਪੀ. ਰਛਪਾਲ ਸਿੰਘ ਢੀਂਡਸਾ ਵੀ ਪੁਲੀਸ ਪਾਰਟੀ ਨਾਲ ਪਹੁੰਚੇ। ਪੁਲੀਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਉੱਚ ਅਧਿਕਾਰੀਆਂ ਨਾਲ ਇਸ ਮਾਮਲੇ ਸਬੰਧੀ ਕੀਤੀ ਕਾਰਵਾਈ ਬਾਰੇ ਜਾਨਣ ਲਈ ਜਦੋਂ ਫੋਨ ਉਪਰ ਸੰਪਰਕ ਕੀਤਾ ਤਾਂ ਕਿਸੇ ਅਧਿਕਾਰੀ ਨੇ ਵੀ ਫੋਨ ਨਹੀਂ ਚੁੱਕਿਆ ।




Archive

RECENT STORIES