Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੁੱਤਿਆਂ ਨੂੰ ਸਭ ਤੋਂ ਪਹਿਲਾਂ ਪਾਲਤੂ ਯੂਰਪ ‘ਚ ਬਣਾਇਆ ਗਿਆ ਸੀ

Posted on November 18th, 2013


ਵਾਸ਼ਿੰਗਟਨ- ਆਦਿਮ ਤੇ ਆਧੁਨਿਕ ਕੁੱਤਿਆਂ ਤੇ ਭੇੜੀਆਂ ‘ਤੇ ਕੀਤੀ ਗਈ ਖੋਜ ਤੋਂ ਪਤਾ ਲੱਗਾ ਹੈ ਕਿ ਕੁੱਤਿਆਂ ਨੂੰ ਪਹਿਲੀ ਵਾਰ ਯੂਰਪ ‘ਚ ਪਾਲਤੂ ਬਣਾਇਆ ਗਿਆ ਸੀ। ਇਸ ‘ਚ ਕੋਈ ਸ਼ੱਕ ਨਹੀਂ ਕਿ ਇਨਸਾਨ ਦੇ ਸਭ ਤੋਂ ਗੂੜ੍ਹੇ ਦੋਸਤ ਕੁੱਤੇ ਦਾ ਜਨਮ ਭੇੜੀਏ ਤੋਂ ਹੋਇਆ ਹੋਵੇ, ਪਰ ਵਿਗਿਆਨੀ ਇਸ ਦੇ ਜਨਮ ਸਥਾਨ ਤੇ ਸਮੇਂ ਨੂੰ ਲੈ ਕੇ ਕਾਫੀ ਸਮੇਂ ਤੋਂ ਬਹਿਸ ਕਰਦੇ ਰਹੇ ਹਨ।

ਕੁੱਤਿਆਂ ਦੇ ਪਥਰਾਟਾਂ ਤੋਂ ਸੈਂਪਲ ਬਣਾ ਕੇ ਕੀਤੀ ਨਵੀਂ ਖੋਜ ‘ਚ ਵਿਗਿਆਨੀਆਂ ਨੇ ਦੇਖਿਆ ਕਿ ਕੁੱਤਿਆਂ ਦਾ ਜਨਮ 18000 ਸਾਲ ਪਹਿਲਾਂ ਯੂਰਪ ‘ਚ ਹੋਇਆ ਸੀ? ਇਸ ਤੋਂ ਪਹਿਲਾਂ ਡੀ ਐਨ ਏ ਨੂੰ ਲੈ ਕੇ ਜੋ ਖੋਜਾਂ ਕੀਤੀਆਂ ਗਈਆਂ ਸਨ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਹਰ ਪ੍ਰਕਾਰ ਦੀ ਕੱਦ ਕਾਠੀ ਦੇ ਆਧੁਨਿਕ ਕੁੱਤਿਆਂ ਦੇ ਜਨਮ ਦਾ ਨਾਤਾ 15000 ਸਾਲ ਪਹਿਲਾਂ ਤੋਂ ਜੋੜ ਕੇ ਦੇਖਿਆ ਜਾ ਸਕਦਾ ਹੈ। ਜਦੋਂ ਭੇੜੀਆਂ ਨੇ ਮੱਧ ਪੂਰਬ ਜਾਂ ਪੂਰਬੀ ਏਸ਼ੀਆ ‘ਚ ਆਪਣੇ ਆਪ ਨੂੰ ਮਨੁੱਖੀ ਭਾਈਚਾਰੇ ਨਾਲ ਜੋੜ ਲਿਆ ਸੀ।

ਇਨ੍ਹਾਂ ਦਾਅਵਿਆਂ ‘ਚ ਦਿੱਕਤ ਇਹ ਸੀ ਕਿ ਵਿਗਿਆਨੀਆਂ ਨੂੰ ਕੁੱਤੇ ਵਰਗੇ ਨਜ਼ਰ ਆਉਣ ਵਾਲੇ ਜਾਨਵਰਾਂ ਦੇ ਜੋ ਪਥਰਾਟ ਮਿਲੇ, ਉਹ 30,000 ਸਾਲਾਂ ਤੋਂ ਵੱਧ ਪੁਰਾਣੇ ਹਨ। ਫਿਨਲੈਂਡ ਯੂਨੀਵਰਸਿਟੀ ‘ਚ ਵਿਗਿਆਨੀਆਂ ਨੇ ਇਨ੍ਹਾਂ ਵਿਰੋਧਾਭਾਸੀ ਡੀ ਐਨ ਏ ਸਬੂਤਾਂ ਦਾ ਦੁਬਾਰਾ ਅਧਿਐਨ ਕੀਤਾ। ਉਨ੍ਹਾਂ ਨੇ ਇਸ ਜ਼ਮਾਨੇ ਦੇ ਕਈ ਜਾਨਵਰਾਂ ‘ਤੇ ਖੋਜ ਕੀਤੀ। ਇਸ ਤੋਂ ਪਤਾ ਲੱਗਾ ਕਿ ਇਨ੍ਹਾਂ ਕੁੱਤਿਆਂ ਨੂੰ ਹੋਰ ਪਹਿਲਾਂ ਦੇ ਸਮੇਂ ਤੋਂ ਪਾਲਤੂ ਬਣਾ ਕੇ ਰੱਖਿਆ ਜਾਂਦਾ ਸੀ। ਜੇ ਇਹ ਸਹੀ ਹੈ ਤਾਂ ਇਸ ਦਾ ਅਰਥ ਹੋਇਆ ਕਿ ਕੁੱਤੇ ਭੇੜੀਆਂ ਦੀ ਆਬਾਦੀ ਤੋਂ ਉਸ ਵੇਲੇ ਵੱਖ ਹੋ ਗਏ ਸਨ, ਜਦੋਂ ਮਨੁੱਖੀ ਭਾਈਚਾਰਾ ਬਣਿਆ ਤੇ ਉਹ ਇਕ ਥਾਂ ਰਹਿ ਕੇ ਖੇਤੀ ਤੇ ਸ਼ਿਕਾਰ ਕਰਨ ਲੱਗ ਪਏ ਸਨ। ਡਾਕਟਰ ਥਲਮਨ ਕਹਿੰਦੇ ਹਨ ਕਿ ਮਨੁੱਖਾਂ ਦੇ ਨੇੜੇ ਰਹਿਣ ਨਾਲ ਭੇੜੀਆਂ ਨੂੰ ਵੀ ਫਾਇਦਾ ਹੋਇਆ ਕਿਉਂਕਿ ਉਨ੍ਹਾਂ ਨੂੰ ਸ਼ਿਕਾਰ ਕੀਤੇ ਜਾਨਵਰਾਂ ਦੇ ਢਾਂਚੇ ਮਿਲ ਜਾਂਦੇ ਸਨ। ਹਾਲਾਂਕਿ ਇਹ ਖੋਜ ਨਵੀਂ ਹੈ, ਪਰ ਇਸ ਵਿਸ਼ੇ ‘ਤੇ ਇਹ ਆਖਰੀ ਨਹੀਂ ਹੋ ਸਕਦੀ।



Archive

RECENT STORIES