Posted on November 19th, 2013

ਉੱਨਾਵ : ਤਿੰਨ ਦਿਨਾ ਦੀ ਛੁੱਟੀ ਪਿੱਛੋਂ ਡੌਂਡੀਆਖੇੜਾ ਸਥਿਤ ਕਿਲ੍ਹੇ 'ਤੇ ਕੰਮ ਲਈ ਪੁੱਜੇ ਮਜ਼ਦੂਰਾਂ ਨੂੰ ਏਐਸਆਈ ਨੇ 24 ਦਿਨਾਂ ਤਕ ਪੁੱਟੇ ਗਏ ਦੋਵਾਂ ਟੋਇਆਂ 'ਚ ਮਿੱਟੀ ਭਰਨ 'ਤੇ ਲਗਾ ਦਿੱਤਾ ਹੈ। ਇਸ ਕੰਮ ਵਿਚ ਦੋ ਤੋਂ ਤਿੰਨ ਦਿਨਾਂ ਦਾ ਸਮਾਂ ਲੱਗ ਸਕਦਾ ਹੈ। ਐਸਡੀਐਮ ਵਿਜੇ ਸ਼ੰਕਰ ਦੁਬੇ ਨੇ ਦੱਸਿਆ ਕਿ ਭਾਰਤੀ ਪੁਰਾਤਤਵ ਸਰਵੇ ਵਿਭਾਗ (ਏਐਸਆਈ) ਨੇ ਸੋਮਵਾਰ ਨੂੰ ਖੁਦਾਈ ਨਹੀਂ ਕਰਵਾਈ। ਦੋਵਾਂ ਪੁਆਇੰਟਾਂ ਤੋਂ ਕੱਢੀ ਗਈ ਮਿੱਟੀ ਪਾਲੀਥੀਨ ਲਗਾ ਕੇ ਭਰੀ ਜਾ ਰਹੀ ਹੈ। ਪਾਲੀਥੀਨ ਪਰਤ ਦਰ ਪਰਤ ਲਗਾਏ ਜਾ ਰਹੇ ਹਨ, ਜਿਸ ਨਾਲ ਫੇਰ ਕਦੇ ਪੁਟਾਈ ਦੀ ਲੋੜ ਪਵੇ ਤਾਂ ਇਨ੍ਹਾਂ ਪੁਆਇੰਟਾਂ ਨੂੰ ਆਸਾਨੀ ਨਾਲ ਪੁੱਟਿਆ ਜਾ ਸਕੇ। ਪੁਰਾਤਤਵ ਵਿਭਾਗ ਦੋਵਾਂ ਪੁਆਇੰਟਾਂ ਨੂੰ ਆਪਣੀ ਵਿਭਾਗੀ ਮਾਪਦੰਡਾਂ ਮੁਤਾਬਿਕ ਮਿੱਟੀ ਨਾਲ ਭਰ ਰਿਹਾ ਹੈ। ਮਿੱਟੀ ਭਰਾਈ ਤੋਂ ਬਾਅਦ ਏਐਸਆਈ ਕੰਮ ਬੰਦ ਕਰਕੇ ਕਿਲ੍ਹੇ ਨੂੰ ਛੱਡ ਦੇਵੇਗੀ ਜਾਂ ਫੇਰ ਖੁਦਾਈ ਵਾਲੀ ਥਾਂ ਨੂੰ ਆਪਣੇ ਅਧੀਨ ਰੱਖੇਗੀ। ਇਹ ਹਾਲੇ ਤੈਅ ਨਹੀਂ ਹੋ ਸਕਿਆ।

Posted on June 25th, 2026

Posted on June 24th, 2026

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026