Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬਿਜਲੀ ਦਾ ਬਿੱਲ ਭਰਨ ਲਈ ਸਰਪੰਚ ਨੇ ਡੀ ਸੀ ਤੋਂ ਗੁਰਦਾ ਵੇਚਣ ਦੀ ਇਜਾਜ਼ਤ ਮੰਗੀ

Posted on November 20th, 2013


ਪਿੰਡ ਦੇ ਵਾਟਰ ਵਰਕਸ ਦਾ ਸੱਤ ਲੱਖ ਬਿੱਲ ਨਾ ਭਰਨ ਕਾਰਨ ਕੁਨੈਕਸ਼ਨ ਕੱਟਿਆ


ਮੋਗਾ- ਪਿੰਡ ਬਹੋਨਾ ਦੇ ਸਰਪੰਚ ਹਰਭਜਨ ਸਿੰਘ, ਸ਼ਿਵਦੇਵ ਸਿੰਘ ਅਤੇ ਸੁਖਵਿੰਦਰ ਪਾਲ ਨੇ ਡਿਪਟੀ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਗੁਰਦੇ ਵੇਚਣ ਦੀ ਇਜਾਜ਼ਤ ਮੰਗੀ ਹੈ। ਚਿੱਠੀ ਵਿੱਚ ਕਿਹਾ ਗਿਆ ਹੈ ਕਿ ਉਹ ਗੁਰਦਾ ਵੇਚ ਕੇ ਮਿਲਣ ਵਾਲੇ ਪੈਸਿਆਂ ਨਾਲ ਵਾਟਰ ਵਰਕਸ ਦੇ ਬਿਜਲੀ ਬਿੱਲ ਦਾ ਭੁਗਤਾਨ ਕਰਨਾ ਚਾਹੁੰਦੇ ਹਨ। ਪਾਵਰਕਾਮ ਨੇ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਹੈ। ਉਹ ਇਸ ਨੂੰ ਚਾਲੂ ਕਰਾਉਣਾ ਚਾਹੁੰਦੇ ਹਨ।

ਡਿਪਟੀ ਕਮਿਸ਼ਨਰ ਅਰਸ਼ਦੀਪ ਸਿੰਘ ਥਿੰਦ ਨੇ ਕਿਹਾ ਹੈ ਕਿ ਜਲਦੀ ਹੀ ਬਿਜਲੀ ਸਪਲਾਈ ਚਾਲੂ ਕਰਨ ਲਈ ਪਾਵਰਕਾਮ ਅਫਸਰਾਂ ਨਾਲ ਗੱਲ ਕੀਤੀ ਜਾ ਰਹੀ ਹੈ। ਬਹੋਨਾ ਪਿੰਡ ਦੇ ਵਾਟਰ ਵਰਕਸ ਦਾ ਬਿਜਲੀ ਬਿੱਲ 7 ਲੱਖ 28 ਹਜ਼ਾਰ 245 ਰੁਪਏ ਹੈ, ਜਿਸ ਕਾਰਨ ਵਿਭਾਗ ਨੇ ਅਗਸਤ ਵਿੱਚ ਕੁਨੈਕਸ਼ਨ ਕੱਟ ਦਿੱਤਾ ਸੀ। ਇਸ ਦੇ ਬਾਅਦ ਪਿੰਡ ਵਾਸੀਆਂ ਦੇ ਪੀਣ ਲਾਇਕ ਪਾਣੀ ਨਹੀਂ ਤੇ ਕਾਫੀ ਪ੍ਰੇਸ਼ਾਨੀ ਵਿੱਚ ਜੀਵਨ ਗੁਜਾਰ ਰਹੇ ਹਨ। ਸਰਪੰਚ ਹਰਭਜਨ ਸਿੰਘ ਨੇ ਦੱਸਿਆ ਕਿ ਹੁਣ ਪੀਣ ਲਾਇਕ ਪਾਣੀ ਦੀ ਔਖ ਹਨ। ਬੱਚੇ ਖੇਤਾਂ ਦੀ ਮੋਟਰ ਤੋਂ ਪਾਣੀ ਲਿਆਉਂਦੇ ਹਨ।

ਜਿ਼ਕਰ ਯੋਗ ਹੈ ਕਿ ਪੁਰਾਣੀਆਂ ਪੰਚਾਇਤਾਂ ਵੱਲੋਂ ਬਿਜਲੀ ਦਾ ਬਿੱਲ ਦਾ ਭੁਗਤਾਨ ਕਰਨ ਲਈ ਲੋਕਾਂ ਤੋਂ ਪੈਸੇ ਇਕੱਠੇ ਕਰਨੇ ਸਨ, ਪਰ ਕਿਸੇ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਤੇ ਬਿਲ ਵਧਦਾ ਗਿਆ। ਬਿੱਲ ਦਾ ਭੁਗਤਾਨ ਨਾ ਕਰਨ ‘ਤੇ ਵਿਭਾਗ ਨੇ ਕੁਨੈਕਸ਼ਨ ਕੱਟ ਦਿੱਤਾ। ਹੁਣ ਸਰਪੰਚ ਦਾ ਕਹਿਣਾ ਹੈ ਕਿ ਇੱਕ ਵਾਰ ਉਨ੍ਹਾਂ ਦਾ ਬਿੱਲ ਮੁਆਫ ਹੋ ਜਾਏ ਤਾਂ ਉਹ ਸਮੇਂ-ਸਮੇਂ ‘ਤੇ ਬਿੱਲ ਦਾ ਭੁਗਤਾਨ ਕਰਦੇ ਰਹਿਣਗੇ।



Archive

RECENT STORIES