Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਫਰੀਕਾ ਤੋਂ ਵੀ ਜ਼ਿਆਦਾ ਭੱਖਮਰੀ ਹੈ ਮੱਧ ਪ੍ਰਦੇਸ਼ 'ਚ : ਰਾਹੁਲ ਗਾਂਧੀ

Posted on November 21st, 2013


ਧਾਰ : ਕਾਂਗਰਸ ਦੇ ਰਾਸ਼ਟਰੀ ਉਪ ਮੁਖੀ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਮੱਧ ਪ੍ਰਦੇਸ਼ ਦੇ ਕੁਕਸ਼ੀ 'ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਰਿਪੋਰਟ ਦੱਸਦੀ ਹੈ ਕਿ ਜਿੰਨੀ ਭੁੱਖਮਰੀ ਇਸ ਸੂਬੇ 'ਚ ਹੈ ਓਨੀ ਅਫਰੀਕਾ ਵਿਚ ਵੀ ਨਹੀਂ ਹੈ। ਇਹੀ ਨਹੀਂ ਇਕ ਲੱਖ ਬੱਚੇ ਕੁਪੋਸ਼ਣ ਅਤੇ ਇਲਾਜ ਦੀ ਕਮੀ ਕਾਰਨ ਮਰ ਜਾਂਦੇ ਹਨ। ਇਸ ਦੇ ਬਾਵਜੂਦ ਭਾਜਪਾ ਵਿਕਾਸ ਦੀ ਗੱਲ ਕਰਦੀ ਹੈ। ਰਾਹੁਲ ਨੇ ਕਿਹਾ ਕਿ ਉਹ ਇਹ ਦੱਸਣ ਨਹੀਂ ਆਏ ਕਿ ਭਾਜਪਾ ਤੇ ਕਾਂਗਰਸ 'ਚ ਕੀ ਫ਼ਰਕ ਹੈ। ਅਸੀਂ ਲੋਕਾਂ ਨੂੰ ਜੋੜਦੇ ਹਾਂ ਤੇ ਉਹ ਲੋਕਾਂ ਨੂੰ ਵੰਡਦੇ ਹਨ। ਸਾਡੀ ਦਿੱਲੀ ਵਿਚ ਸਰਕਾਰ ਹੈ ਤੇ ਉੱਥੇ ਅਸੀਂ ਮਨਰੇਗਾ ਤੇ ਭੋਜਨ ਦੇ ਅਧਿਕਾਰ ਸਮੇਤ ਕਈ ਲਾਭ ਲੋਕਾਂ ਨੂੰ ਦਿੱਤੇ ਹਨ। ਜੇ ਦੇਸ਼ 'ਚ ਕੋਈ ਕਮਜ਼ੋਰ ਹੈ ਤਾਂ ਉਹ ਆਦਿਵਾਸੀ, ਦਲਿਤ, ਘੱਟ ਗਿਣਤੀ ਤੇ ਗ਼ਰੀਬ ਵਰਗ ਹੈ। ਮੱਧ ਪ੍ਰਦੇਸ਼ 'ਚ ਅਮੀਰਾਂ ਦੀ ਸਰਕਾਰ ਚੱਲਦੀ ਹੈ ਜਦਕਿ ਕਾਂਗਰਸ ਹਰ ਵਰਗ ਦੀ ਸਿਹਤ ਤੇ ਸਿੱਖਿਆ ਦੀ ਚਿੰਤਾ ਕਰਦੀ ਹੈ।




Archive

RECENT STORIES