Posted on November 21st, 2013

ਅਬੋਹਰ- ਇਕ ਪਾਸੇ ਅਕਾਲੀ-ਭਾਜਪਾ ਸਰਕਾਰ ਨਸ਼ੇ ਦੇ ਸੌਦਾਗਰਾਂ ਨੂੰ ਜੜ੍ਹੋਂ ਖਤਮ ਕਰਨ ਦੇ ਦਾਅਵੇ ਕਰ ਰਹੀ ਹੈ, ਦੂਜੇ ਪਾਸੇ ਅਬੋਹਰ ਸ਼ਹਿਰ ਦੇ ਚੌਕਾਂ ਵਿੱਚ ਅਫੀਮ ਦੇ ਕੇਸ ਦੇ ਦੋਸ਼ੀ ਨਾਲ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਭਾਜਪਾ ਸੂਬਾ ਪ੍ਰਧਾਨ ਕਮਲ ਸ਼ਰਮਾ, ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਦੇ ਪੋਸਟਰ ਤੇ ਹੋਰਡਿੰਗ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ।
ਕੁਝ ਸਮਾਂ ਪਹਿਲਾਂ ਜਦੋਂ ਬੱਲੂਆਣਾ ਹਲਕੇ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਪਾਰਟੀ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਸਨ ਤਾਂ ਉਨ੍ਹਾਂ ਦੇ ਨਾਲ ਹਲਕੇ ਦੇ ਪਿੰਡ ਬਿਸ਼ਨਪੁਰਾ ਦੇ ਕਾਂਗਰਸੀ ਸਰਪੰਚ ਦਲੀਪ ਕੁਮਾਰ ਵੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ। ਸਾਲ 2008 ਵਿੱਚ ਥਾਣਾ ਸਦਰ ਪੁਲਸ ਅਬੋਹਰ ਵੱਲੋਂ ਦਲੀਪ ਕੁਮਾਰ ਖਿਲਾਫ ਇੱਕ ਕਿਲੋ ਅਫੀਮ ਬਰਾਮਦ ਕੀਤੇ ਜਾਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਸਾਲ ਹੋਈਆਂ ਪੰਚਾਇਤੀ ਚੋਣਾਂ ਵਿੱਚ ਦਲੀਪ ਕੁਮਾਰ ਪੁੱਤਰ ਓਮ ਪ੍ਰਕਾਸ਼ ਪਿੰਡ ਬਿਸ਼ਨਪੁਰਾ ਤੋਂ ਅਕਾਲੀ ਦਲ ਦੇ ਫਿਰ ਤੋਂ ਸਰਪੰਚ ਚੁਣੇ ਗਏ। ਜ਼ਿਲਾ ਅਦਾਲਤ ਵੱਲੋਂ 23 ਅਕਤੂਬਰ 2013 ਨੂੰ ਅਫੀਮ ਦੇ ਕਸੇ ਵਿੱਚ ਦੋਸ਼ੀ ਮੰਨ ਕੇ ਉਨ੍ਹਾਂ ਨੂੰ ਸਾਢੇ ਤਿੰਨ ਸਾਲ ਕੈਦ ਤੇ 35 ਹਜ਼ਾਰ ਰੁਪਏ ਜੁਰਮਾਨਾ ਭਰਨ ਦੀ ਸਜ਼ਾ ਸੁਣਾਈ ਗਈ। ਸਰਪੰਚ ਦਲੀਪ ਕੁਮਾਰ ਇਸ ਸਮੇਂ ਅਫੀਮ ਦੇ ਕੇਸ ਵਿੱਚ ਜੇਲ੍ਹ ਵਿੱਚ ਹੈ, ਪਰ ਸਥਾਨਕ ਸ਼ਹਿਰ ਵਿੱਚ ਉਸ ਨਾਲ ਲੱਗੇ ਅਕਾਲੀ-ਭਾਜਪਾ ਲੀਡਰਾਂ ਦੇ ਪੋਸਟਰ ਤੇ ਹੋਰਡਿੰਗ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026