Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਭਾਰਤੀ ਪਤੀਆਂ ਦੀ ਨਿਊਜ਼ੀਲੈਂਡ ਵਾਪਸੀ ਦੀ ਮੰਗ ਕਰਦੀਆਂ ਪਤਨੀਆਂ ਨੇ ਸੰਸਦ ਦੀ ਕਾਰਵਾਈ ਰੋਕੀ

Posted on November 22nd, 2013


- ਭਾਰਤ ਭੇਜੇ ਗਏ ਪਤੀਆਂ ਸ. ਰਣਜੀਤ ਸਿੰਘ ਤੇ ਯੋਗੇਸ਼ ਥਾਪਰ 'ਤੇ ਵਾਪਿਸੀ 'ਤੇ ਲੱਗੀ ਹੈ ਰੋਕ

ਔਕਲੈਂਡ 23 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)- ਭਾਰਤੀ ਪਤੀਆਂ ਦੀ ਵਿਦੇਸ਼ਾਂ ਤੋਂ ਵਤਨ ਵਾਪਿਸੀ ਕਰਵਾਉਣ ਵਾਸਤੇ ਭਾਵੇਂ ਕਿਸੀ ਭਾਰਤੀ ਪਤਨੀ ਨੇ ਨਵੀਂ ਦਿੱਲੀ ਸੰਸਦ ਦੇ ਵਿਚ ਆਪਣੀ ਆਵਾਜ਼ ਬੁਲੰਦ ਕਰਕੇ ਅਜਿਹੀ ਮੰਗ ਨਾ ਕੀਤੀ ਹੋਵੇ ਪਰ ਨਿਊਜ਼ੀਲੈਂਡ ਮੂਲ ਦੀਆਂ ਔਰਤਾਂ ਆਪਣੇ ਭਾਰਤੀ ਪਤੀਆਂ ਦੀ ਨਿਊਜ਼ੀਲੈਂਡ ਵਾਪਿਸੀ ਦੀ ਮੰਗ ਨੂੰ ਲੈ ਕੇ ਦੇਸ਼ ਦੀ ਸੰਸਦ ਵਿਚ ਆਪਣਾ ਗੁੱਸਾ ਜਰੂਰ ਕੱਢ ਰਹੀਆਂ ਹਨ। ਬੀਤੇ ਦਿਨੀਂ ਦਰਸ਼ਕ ਗੈਲਰੀ ਵਿਚ ਪਹੁੰਚੀਆਂ ਦੋ ਪਤਨੀਆਂ ਅਤੇ ਉਨ੍ਹਾਂ ਦੇ ਨਾਲ ਆਏ 20 ਸਮਰਥਾਂ ਨੇ ਸੰਸਦ ਦੀ ਕਾਰਵਾਈ ਕਾਫੀ ਚਿਰ ਰੋਕੀ ਰੱਖੀ। ਸੁਰੱਖਿਆ ਅਮਲੇ ਵੱਲੋਂ ਇਨ੍ਹਾਂ ਨੂੰ ਭਾਵੇਂ ਬਾਹਰ ਭੇਜ ਦਿੱਤਾ ਗਿਆ ਪਰ ਇਨ੍ਹਾਂ ਆਪਣਾ ਰੋਸ ਪੂਰੇ ਗੁੱਸੇਮਈ ਤਰੀਕੇ ਨਾਲ ਬਾਹਰਵਾਰ ਇਕ ਲਾਈਨ ਵਿਚ ਖੜ੍ਹੇ ਹੋ ਕੇ ਅਤੇ ਇਹ ਲਾਈਨਾਂ ਪੇਸ਼ ਕਰਕੇ 'ਯੂ ਸਟੋਲ ਅਵਰ ਹੱਸਬੈਂਡ' ਰਾਹੀਂ ਸਰਕਾਰ 'ਤੇ ਕੱਢਿਆ।

ਆਪਣੇ ਪਤੀਆਂ ਦੀ ਨਿਊਜ਼ੀਲੈਂਡ ਵਾਪਿਸੀ ਦੀ ਮੰਗ ਕਰਦੀਆਂ ਦੋ ਔਰਤਾਂ ਸ੍ਰੀਮਤੀ ਲੀਸਾ ਟੂਪਾਰਾ ਸਿੰਘ ਅਤੇ ਸ੍ਰੀਮਤੀ ਮਾਰੂਆ ਐਸ਼ਬੇ ਥਾਪਰ ਨੇ ਕਿਹਾ ਹੈ ਕਿ ਉਨ੍ਹਾਂ ਦੇ ਪਤੀ ਕ੍ਰਮਵਾਰ ਸ. ਰਣਜੀਤ ਸਿੰਘ ਤੇ ਸ੍ਰੀ ਯੋਗੇਸ਼ ਥਾਪਰ ਨੂੰ ਗਲਤ ਤਰੀਕੇ ਨਾਲ ਦੇਸ਼ ਨਿਕਾਲਾ ਦਿੱਤਾ ਗਿਆ ਹੈ। ਸ. ਰਣਜੀਤ ਸਿੰਘ ਬਾਰੇ ਉਸਦੀ ਮਾਓਰੀ ਪਤਨੀ ਨੇ ਦੱਸਿਆ ਕਿ ''ਉਹ 2012 ਵਿਚ ਇੰਡੀਆ ਗਏ ਸੀ ਪਰ ਉਸ ਦੇ ਪਤੀ ਨੂੰ ਵਾਪਿਸ ਨਹੀਂ ਆਉਣ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਉਹ ਅਪਰਾਧੀ ਹੈ ਜਦ ਕਿ ਉਹ ਕੋਈ ਅਪਰਾਧੀ ਨਹੀਂ ਸੀ। ਇਮੀਗਰੇਸ਼ਨ ਉਨ੍ਹਾਂ ਦੇ ਵਿਆਹ ਨੂੰ ਸਹੀ ਨਹੀਂ ਮੰਨਦੀ''। ਸ. ਰਣਜੀਤ ਸਿੰਘ ਦਾ ਇਥੇ ਇਕ 4 ਸਾਲਾ ਮੁੰਡਾ ਮੋਹਿੰਦਰਪਾਲ ਸਿੰਘ ਵੀ ਹੈ ਅਤੇ ਉਸਦੇ ਕੇਸ ਵੀ ਇਸ ਔਰਤ ਨੇ ਰੱਖੇ ਹੋਏ ਹਨ। ਜਦੋਂ ਸੰਸਦ ਦੇ ਬਾਹਰ ਇਹ ਰੋਸ ਕੀਤਾ ਗਿਆ ਤਾਂ ਇਸ ਔਰਤ ਨੇ ਸ੍ਰੀ ਦਰਬਾਰ ਸਾਹਿਬ ਦੀ  ਫੇਰੀ ਵਾਲੀ ਤਸਵੀਰ ਜਿਸ ਦੇ ਵਿਚ ਉਸਨੇ ਪੰਜਾਬੀ ਸੂਟ ਪਾਇਆ ਹੋਇਆ ਹੈ ਫੜੀ ਹੋਈ ਸੀ ਅਤੇ ਆਪਣੇ ਵਿਆਹ ਨੂੰ ਸਹੀ ਦਰਸਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਇਹ ਮਾਮਲਾ ਹੁਣ ਇਮੀਗ੍ਰੇਸ਼ਨ ਮੰਤਰੀ ਅਤੇ ਲੋਕ ਪਾਲ ਤੱਕ ਪਹੁੰਚ ਗਿਆ ਹੈ ਅਤੇ ਹੋ ਸਕਦਾ ਹੈ  ਇਸ ਉਤੇ ਕੋਈ ਕਾਰਵਾਈ ਹੋ ਸਕੇ ਕਿਉਂਕਿ ਪਿਛਲੇ ਮਹੀਨੇ ਇਮੀਗ੍ਰੇਸ਼ਨ ਵਿਭਾਗ ਨੇ ਸੈਂਕੜੇ ਅਜਿਹੇ ਕੇਸ ਦੁਬਾਰਾ ਖੋਲ੍ਹੇ ਹਨ ਜਿਨ੍ਹਾਂ ਦੇ ਵਿਚ ਉਨ੍ਹਾਂ ਗਲਤ ਫੈਸਲੇ ਕੀਤੇ ਸਨ।



Archive

RECENT STORIES