Posted on November 24th, 2013

ਮੁਰਾਦਾਬਾਦ- 17 ਨਵੰਬਰ 2012 ਨੂੰ ਸ਼ਰਾਬ, ਸਿਨੇਮਾ ਤੇ ਜਾਇਦਾਦ ਦੇ ਖਰਬਪਤੀ ਕਾਰੋਬਾਰੀ ਪੋਂਟੀ ਚੱਢਾ ਅਤੇ ਉਸ ਦੇ ਭਰਾ ਹਰਦੀਪ ਨੇ ਇੱਕ-ਦੂਜੇ ਦੀ ਹੱਤਿਆ ਕਰ ਦਿੱਤੀ ਸੀ। ਇਸ ਕੇਸ ਨਾਲ ਜੁੜੇ ਦੋਵੇਂ ਪਰਵਾਰ ਬੇਹਿਸਾਬੀ ਦੌਲਤ ਲਈ ਦੁਸ਼ਮਣੀ ਭੁਲਾ ਕੇ ਇੱਕਠੇ ਹੋ ਗਏ ਹਨ। ਗਰੁੱਪ ਦੇ ਬੁਲਾਰੇ ਰਵੀ ਸੋਢੀ ਕਹਿੰਦੇ ਹਨ, ‘ਹਾਦਸੇ ਦਾ ਸ਼ਿਕਾਰ ਦੋਵੇਂ ਪਰਵਾਰ ਹੋਏ। ਦੋਵਾਂ ਭਰਾਵਾਂ ਦੀ ਪਹਿਲੀ ਬਰਸੀ ‘ਤੇ ਉਹ ਇਕੱਠੇ ਹੋਏ। ਹੁਣ ਉਹ ਇਕੱਠੇ ਮਿਲ ਕੇ ਕਾਰੋਬਾਰ ਸੰਭਾਲ ਰਹੇ ਹਨ।’
ਪੋਂਟੀ ਨੇ ਆਪਣੇ ਪਿੱਛੇ ਕਰੀਬ 25 ਹਜ਼ਾਰ ਕਰੋੜ ਰੁਪਏ ਦੀ ਵਿਰਾਸਤ ਛੱਡੀ, ਪਰ ਪੋਂਟੀ-ਹਰਦੀਪ ਵਿਚਾਲੇ ਜਾਇਦਾਦ ਦੀ ਵੰਡ ਨੂੰ ਲੈ ਕੇ ਝਗੜਾ ਚੱਢਾ ਪਰਵਾਰ ਵਿੱਚ ਪਹਿਲਾ ਨਹੀਂ ਸੀ। ਦੋਵਾਂ ਦੇ ਪਿਤਾ ਕੁਲਵੰਤ ਸਿੰਘ ਚੱਢਾ 15 ਸਾਲ ਪਹਿਲਾਂ ਮੁਰਾਦਾਬਾਦ ਤੋਂ ਦਿੱਲੀ ਆ ਗਏ ਸਨ। ਮੁਰਾਦਾਬਾਦ ਵਿੱਚ ਪਰਵਾਰ ਦਾ ਸਾਂਝਾ ਕਾਰੋਬਾਰ 40 ਸਾਲ ਪੁਰਾਣਾ ਸੀ। ਕੁਲਵੰਤ ਦੀ ਮੌਤ 2011 ਵਿੱਚ ਹੋ ਗਈ, ਪ੍ਰੰਤੂ ਮੁਰਾਦਾਬਾਦ ਵਿੱਚ ਉਨ੍ਹਾਂ ਦੇ 76 ਸਾਲਾ ਭਰਾ ਹਰਭਜਨ ਸਿੰਘ ਹੁਣ ਤੱਕ ਨਹੀਂ ਭੁੱਲੇ ਕਿ ਉਨ੍ਹਾਂ ਨੂੰ ਜਾਇਦਾਦ ਦੇ ਹਿੱਸੇ ‘ਚੋਂ ਬਾਹਰ ਕਰ ਦਿੱਤਾ ਸੀ। ਉਹ ਦੱਸਦੇ ਹਨ, ‘ਅਸੀਂ ਕਦੇ ਆਪਣਾ ਹਿੱਸਾ ਨਹੀਂ ਲਿਆ। ਕੁਲਵੰਤ ਤਾਂ ਚਾਹੁੰਦੇ ਸਨ ਕਿ ਸਾਨੂੰ ਸਾਡਾ ਹੱਕ ਮਿਲੇ, ਪ੍ਰੰਤੂ ਬੱਚਿਆਂ ਦੇ ਅੱਗੇ ਉਨ੍ਹਾਂ ਦੀ ਇੱਕ ਨਾ ਚੱਲੀ। ਸਾਨੂੰ ਨਵੇਂ ਸਿਰੇ ਤੋਂ ਮਿਹਨਤ ਕਰਨੀ ਪਈ।’
ਮੁਰਾਦਾਬਾਦ ਦੇ ਸਿਵਲ ਲਾਈਨਜ਼ ਏਰੀਏ ਵਿੱਚ ਕੋਠੀ ਨੰਬਰ 455। ਚੱਢਾ ਪਰਵਾਰ ਦੀ ਸ਼ਾਨਦਾਰ ਰਿਹਾਇਸ਼ ਹੈ। ਕੁਲਵੰਤ ਅਤੇ ਹਰਭਜਨ ਦੇ ਇਥੇ ਰਹਿੰਦੇ ਸਮੇਂ ਉਨ੍ਹਾਂ ਦਰਮਿਆਨ ਬੇਸ਼ੱਕ ਕਦੀ ਝਗੜੇ ਦੀ ਨੌਬਤ ਨਹੀਂ ਆਈ। ਜਿ਼ਕਰ ਯੋਗ ਹੈ ਕਿ ਪੋਂਟੀ ਦੇ ਗਹਿਰੇ ਰਿਸ਼ਤੇ ਸਾਰੇ ਸਿਆਸੀ ਦਲਾਂ ਨਾਲ ਸਨ। ਮਾਇਆਵਤੀ ਸਰਕਾਰ ਵੇਲੇ ਅਸਮਾਨੀ ਉਡਾਣ ਭਰਨ ਵਾਲੇ ਉਨ੍ਹਾਂ ਦੇ ਗਰੁੱਪ ਦੀ ਰਫਤਾਰ ਅਖਿਲੇਸ਼ ਯਾਦਵ ਦੀ ਸਰਕਾਰ ਵੇਲੇ ਵੀ ਕਾਇਮ ਸੀ।
ਪਿਛਲੇ ਹਫਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਸਲਾਹਕਾਰ ਸੈਮ ਪਿਤ੍ਰੋਦਾ ਚੱਢਾ ਪਰਵਾਰ ਨਾਲ ਨਜ਼ਰ ਆਏ। ਨੋਇਡਾ ਵਿੱਚ ਪੋਂਟੀ ਚੱਢਾ ਫਾਊਂਡੇਸ਼ਨ ਦੀ ਸ਼ੁਰੂਆਤ ਦਾ ਮੌਕਾ ਸੀ। ਇਹ ਸੰਸਥਾ ਇੰਡੀਆ ਫੂਡ ਬੈਂਕਿੰਗ ਨੈੱਟਵਰਕ (ਆਈ ਐਫ ਬੀ ਐਨ) ਨਾਲ ਮਿਲ ਕੇ ਨੋਇਡਾ ਅਤੇ ਗਾਜ਼ੀਆਬਾਦ ਇਲਾਕੇ ਵਿੱਚ ਜ਼ਰੂਰਤਮੰਦਾਂ ਨੂੰ ਭੋਜਨ ਮੁਹੱਈਆ ਕਰਾਏਗੀ। ਪਿਤ੍ਰੋਦਾ ਆਈ ਐਫ ਬੀ ਐਨ ਦੇ ਚੇਅਰਮੈਨ ਵੀ ਹਨ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026