Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਿੱਖ ਚਿੰਤਕ ਭਾਈ ਪ੍ਰਭਸ਼ਰਨਦੀਪ ਸਿੰਘ ਦੇ ਪਿਤਾ ਜੀ ਸਵਰਗਵਾਸ

Posted on November 25th, 2013

ਆਪ ਨੂੰ ਇਹ ਸੂਚਨਾ ਦੇਂਦਿਆਂ ਮਨ ਵੈਰਾਗ ਵਿਚ ਹੈ ਕਿ ਸ੍ਰ: ਹਰਭਜਨ ਸਿੰਘ ਸੰਧੂ , ਵਾਹਿਗੁਰੂ ਦੇ ਹੁਕਮ ਅਨੁਸਾਰ ਮਿਲੇ ਸੁਆਸਾਂ ਦੀ ਪੂੰਜੀ ਸਮੇਟ ਕੇ 15 ਨਵੰਬਰ, 2013 ਨੂੰ ਅਕਾਲ ਪੁਰਖ ਦੇ ਚਰਨਾ ਵਿਚ ਜਾ ਬਿਰਾਜੇ ਹਨ। ਸ੍ਰ: ਹਰਭਜਨ ਸਿੰਘ ਸੰਧੂ, ਸਿੱਖ ਚਿੰਤਕ ਤੇ ਆਕਸਫੋਰਡ ਯੂਨੀਵਰਸਿਟੀ ਵਿਚ ਪੀਐਚਡੀ ਦੀ ਪੜਾਈ ਕਰ ਰਹੇ ਭਾਈ ਪ੍ਰਭਸ਼ਰਨਦੀਪ ਸਿੰਘ ਦੇ ਸਤਿਕਾਰਯੋਗ ਪਿਤਾ ਜੀ ਸਨ। 

ਸਵਰਗਵਾਸੀ ਸ੍ਰ: ਹਰਭਜਨ ਸਿੰਘ ਨੇ ਬਹੁਤ ਉਚਕੋਟੀ ਦੀ ਪੜਾਈ ਕੀਤੀ। ਉਨਾਂ ਨੇ ਪੰਜਾਬੀ, ਇਤਿਹਾਸ, ਪੋਲੀਟੀਕਲ ਸਾਇੰਸ, ਜਨਰਲਇਜ਼ਮ ਤੇ ਪੁਲੀਸ ਐਡਮਿਨਿਸਟਰੇਸ਼ਨ ਵਿਚ ਪੰਜ ਐਮ.ਏ. ਕੀਤੀਆਂ ਤੇ ਜਨਰਲਇਜ਼ਮ ਤੇ ਪੁਲੀਸ ਐਡਮਿਨਿਸਟਰੇਸਨ ਵਿਚ ਐਮ.ਫਿਲ. ਕੀਤੀਆਂ । ਉਨਾਂ ਆਪਣੇ ਬੱਚਿਆ ਨੂੰ ਉਚ ਪਧੱਰ ਦੀ ਸਿਖਿਆ ਦੁਆਈ । ਉਨਾਂ ਨੂੰ ਗਿਆਨ ਦਾ ਵਡਾ ਅਨੁਭਵ ਸੀ। ਉਨਾਂ ਸਾਰੀ ਉਮਰ ਸਿੱਖੀ ਜੀਵਨ ਜੀਵਿਆ। ਹੁਣ ਉਨਾਂ ਦੇ ਪਰਵਾਰ ਵਿਚ ਇਹ ਜੀਅ ਸ਼ਾਮਲ ਹਨ : 

ਧਰਮ-ਪਤਨੀ ਬੀਬੀ ਸੁਰਿੰਦਰਪਾਲ ਕੌਰ ,
ਪ੍ਰਭਸ਼ਰਨਦੀਪ ਸਿੰਘ, ਜਸਪ੍ਰੀਤ ਕੌਰ (ਸਪੁੱਤਰ-ਨੂੰਹ) ,
ਪ੍ਰਭਸ਼ਰਨਜੋਤ ਕੌਰ, ਗੁਰਪਿੰਦਰ ਸਿੰਘ (ਧੀ-ਜਵਾਈ) ,
ਪ੍ਰਭਸ਼ਰਨਬੀਰ ਸਿੰਘ, ਸੰਦੀਪ ਕੌਰ (ਸਪੁੱਤਰ-ਨੂੰਹ) ਕੈਨੇਡਾ,


ਸ੍ਰ: ਹਰਭਜਨ ਸਿੰਘ ਦਾ ਜਨਮ 1 ਜੂਨ 1949 ਹੋਇਆ , ਤੇ ਵਿਛੋੜਾ 15 ਨਵੰਬਰ, 2013.
ਉਨਾਂ ਨਮਿਤ ਭੋਗ ਤੇ ਅੰਤਿਮ ਅਰਦਾਸ 27 ਨਵੰਬਰ 2013, ਗੁਰਦੁਆਰਾ ਗੋਦੜੀ ਸਾਹਿਬ, ਫਰੀਦਕੋਟ ਹੋਵੇਗੀ। ਭਾਈ ਪ੍ਰਭਸ਼ਰਨਦੀਪ ਸਿੰਘ ਨਾਲ ਇੰਗਲੈਂਡ ਵਿਚ ਪਰਕ ਕਰਨ ਲਈ ਇਸ ਨੰਬਰ ਉਤੇ ਸੰਪਰਕ ਕੀਤਾ ਜਾ ਸਕਦਾ ਹੈ : 

44-7574484733 .
ਪੰਜਾਬ ਵਿਚ ਪ੍ਰਵਾਰ ਨਾਲ ਸੰਪਰਕ ਕਰਨ ਲਈ ਇਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ ; 91-9780421976



Archive

RECENT STORIES