Posted on November 27th, 2013

ਪੁਡੂਚੇਰੀ- ਕਾਂਚੀ ਦੇ ਸ਼ੰਕਰਾਚਾਰਿਆ ਜੈਇੰਦਰ ਸਰਸਵਤੀ ਅਤੇ ਉਨ੍ਹਾਂ ਦੇ ਚੇਲੇ ਵਿਜੇਂਦਰ ਸਰਸਵਤੀ ਨੂੰ ਇਕ ਵੱਡੀ ਰਾਹਤ ਦਿੰਦਿਆਂ ਇਕ ਵਿਸ਼ੇਸ਼ ਅਦਾਲਤ ਨੇ ਬੁੱਧਵਾਰ ਨੂੰ ਬਹੁਚਰਚਿਤ ਸ਼ੰਕਰਾਰਮਨ ਹੱਤਿਆ ਕਾਂਡ ਤੋਂ ਬਰੀ ਕਰ ਦਿੱਤਾ। ਕਾਂਚੀਪੁਰਮ ਮੰਦਰ ਦੇ ਪ੍ਰਬੰਧਕ ਸ਼ੰਕਰਰਮਨ ਦੀ ਇਸ ਸਨਸਨੀਖੇਜ਼ ਹੱਤਿਆ ਨਾਲ ਜੁੜੇ ਮਾਮਲੇ 'ਚ ਸਬੂਤਾਂ ਦੀ ਘਾਟ ਕਾਰਨ ਅਦਾਲਤ ਨੇ 21 ਹੋਰ ਵਿਅਕਤੀਆਂ ਨੂੰ ਵੀ ਦੋਸ਼ ਮੁਕਤ ਕਰਾਰ ਦਿੱਤਾ ਹੈ।
ਭਾਰੀ ਸੁਰੱਖਿਆ ਇੰਤਜ਼ਾਮਾਂ ਦਰਮਿਆਨ ਖਚਾਖਚ ਭਰੀ ਅਦਾਲਤ 'ਚ ਫ਼ੈਸਲਾ ਸੁਣਾਉਂਦਿਆਂ ਹੀ ਚੀਫ ਜ਼ਿਲ੍ਹਾ ਤੇ ਸੈਸ਼ਨ ਜੱਜ ਸੀ ਐਮ ਮੁਰੁਗਨ ਨੇ ਐਲਾਨ ਕੀਤਾ ਕਿ 24 ਮੁਲਜ਼ਮਾਂ ਵਿਚੋਂ 23 ਨੂੰ ਉਨ੍ਹਾਂ ਖ਼ਿਲਾਫ਼ ਲਾਏ ਗਏ ਦੋਸ਼ ਤੋਂ ਮੁਕਤ ਕੀਤਾ ਜਾਂਦਾ ਹੈ। ਉਸ ਵੇਲੇ ਸਾਰੇ ਮੁਲਜ਼ਮ ਅਦਾਲਤ ਵਿਚ ਮੌਜੂਦ ਸਨ। ਅਦਾਲਤ ਨੇ ਕਿਹਾ ਕਿ ਇਸ ਦਾ ਕਾਰਨ ਹੈ ਕਿ ਇਨ੍ਹਾਂ ਮੁਲਜ਼ਮਾਂ ਦੀ ਸ਼ਮੂਲੀਅਤ ਦਾ ਕੋਈ ਸਬੂਤ ਨਹੀਂ ਹੈ। ਇਕ ਮੁਲਜ਼ਮ ਕਾਥੀਰਾਵਨ ਦੀ ਇਸੇ ਸਾਲ ਮਾਰਚ 'ਚ ਚੇਨਈ 'ਚ ਹੱਤਿਆ ਹੋ ਗਈ ਸੀ। ਜੱਜ ਨੇ ਕਿਹਾ ਕਿ ਸ਼ੰਕਰਾਰਮਨ ਦੀ ਹੱਤਿਆ ਪਿੱਛੇ ਕੋਈ ਮਕਸਦ ਸਾਬਤ ਨਹੀਂ ਹੋ ਸਕਿਆ। ਚੇਤੇ ਰਹੇ ਕਿ ਇਸ ਮਾਮਲੇ 'ਚ ਸਾਲ 2009 ਤੋਂ 2012 ਦਰਮਿਆਨ ਕੁਲ 119 ਗਵਾਹਾਂ ਤੋਂ ਪੁੱਛਗਿਛ ਹੋਈ ਸੀ ਜਿਨ੍ਹਾਂ 'ਚ ਠੇਕੇਦਾਰ ਰਵੀ ਸੁਬਰਾਮਣੀਅਮ ਸਮੇਤ 83 ਬਾਅਦ 'ਚ ਬਿਆਨਾਂ ਤੋਂ ਮੁਕਰ ਗਏ ਸਨ। ਠੇਕੇਦਾਰ ਰਵੀ ਪਹਿਲਾਂ ਇਸ ਮਾਮਲੇ 'ਚ ਮੁੱਖ ਗਵਾਹ ਸੀ। ਦੱਸਿਆ ਜਾਂਦਾ ਹੈ ਕਿ ਸ਼ੰਕਰਰਮਨ ਨਾਲ ਮੰਦਰ ਦੇ ਪ੍ਰਬੰਧਨ 'ਚ ਵਿੱਤੀ ਬੇਨਿਯਮੀਆਂ ਨੂੰ ਲੈ ਕੇ ਸ਼ੰਕਰਾਚਾਰਿਆ ਨਾਲ ਅਣਬਣ ਚੱਲ ਰਹੀ ਸੀ। ਕਾਂਚੀ ਦੇ ਦੋਵਾਂ ਧਰਮ ਗੁਰੂਆਂ 'ਤੇ ਅਪਰਾਧਿਕ ਸਾਜ਼ਿਸ਼ ਰਚਨ ਤੇ ਹੱਤਿਆ ਕਰਨ ਦਾ ਦੋਸ਼ ਲਾਇਆ ਗਿਆ ਸੀ। ਸ਼ੰਕਰਰਮਨ ਦੀ ਸਾਲ 2004 'ਚ ਤਿੰਨ ਸਤੰਬਰ ਦੀ ਸ਼ਾਮ ਨੂੰ ਮੰਦਰ ਕੰਪਲੈਕਸ ਵਿਚ ਹੀ ਵਰਦਰਾਜਾ ਪੇਰੂਮਲ ਮੈਨੇਜਮੈਂਟ ਦੇ ਪ੍ਰਬੰਧਕ ਏ ਸ਼ੰਕਰਰਮਨ ਦੀ ਹੱਤਿਆ ਕਰ ਦਿੱਤੀ ਗਈ ਸੀ।
ਜੱਜ ਨੇ ਕਾਂਚੀਪੁਰਮ ਦੇ ਤੱਤਕਾਲ ਐਸ ਪੀ ਪ੍ਰੇਮ ਕੁਮਾਰ ਨੂੰ ਇਸ ਜਾਂਚ ਲਈ ਗ਼ੈਰ ਜ਼ਰੂਰੀ ਰੁਚੀ ਤੇ ਸਰਗਰਮ ਹਿੱਸੇਦਾਰੀ ਦਾ ਵੀ ਜ਼ਿਕਰ ਕੀਤਾ ਹੈ। ਆਦੇਸ਼ ਵਿਚ ਕਿਹਾ ਗਿਆ ਹੈ ਕਿ ਜਾਂਚ 'ਚ ਪ੍ਰੇਮ ਕੁਮਾਰ ਦੇ ਦਖ਼ਲ ਕਾਰਨ ਮੁੱਖ ਜਾਂਚ ਅਧਿਕਾਰੀ (ਸੀਆਈਓ) ਵੱਲੋਂ ਮਾਮਲੇ ਦੀ ਸਹੀ ਢੰਗ ਨਾਲ ਜਾਂਚ ਨਾ ਕੀਤੀ ਜਾ ਸਕੀ। ਅਦਾਲਤ ਨੇ ਇਹ ਵੀ ਕਿਹਾ ਕਿ ਕੁਝ ਗਵਾਹਾਂ ਨੂੰ ਆਪਣੀ ਮਰਜ਼ੀ ਨਾਲ ਅਪਰਾਧਿਕ ਦੰਡ ਪ੍ਰਕਿਰਿਆ ਦੀ ਧਾਰਾ 164 ਤਹਿਤ ਬਿਆਨ ਨਾ ਦਰਜ ਕਰਵਾਉਣ ਲਈ ਧਮਕੀ ਦਿੱਤੀ ਗਈ ਅਤੇ ਕੁਝ ਲੋਕਾਂ ਨੂੰ ਗ਼ੈਰਕਾਨੂੰਨੀ ਢੰਗ ਹਿਰਾਸਤ ਵਿਚ ਰੱਖਿਆ ਗਿਆ। ਸਰਕਾਰੀ ਵਕੀਲ ਦੇਵਦਾਸ ਨੇ ਇਸ ਫ਼ੈਸਲੇ ਖ਼ਿਲਾਫ਼ ਪੁਡੂਚੇਰੀ ਸਰਕਾਰ ਨੂੰ ਅਪੀਲ ਦਾਇਰ ਕਰਨ ਲਈ ਪੱੱਤਰ ਲਿਖਣ ਦੀ ਗੱਲ ਕਹੀ ਹੈ। ਇਸ ਮਾਮਲੇ 'ਚ ਸ਼ੰਕਰਾਚਾਰੀਆ ਨੂੰ ਆਂਧਰ ਪ੍ਰਦੇਸ਼ 'ਚ ਸਾਲ 2004 'ਚ ਨਵੰਬਰ 'ਚ ਦੀਵਾਲੀ ਦੇ ਦਿਨ ਗਿ੍ਰਫ਼ਤਾਰ ਕੀਤਾ ਗਿਆ ਸੀ। ਬਾਅਦ 'ਚ ਉਨ੍ਹਾਂ ਦੇ ਉਤਰਧਿਕਾਰੀ ਵਿਜੇਂਦਰ ਦੀ ਗਿ੍ਰਫ਼ਤਾਰੀ ਹੋਈ ਸੀ। ਸ਼ੰਕਰਰਮਨ ਦੀ ਪਤਨੀ ਪਦਮਾ ਅਤੇ ਪੁੱਤਰ ਆਨੰਦ ਸ਼ਰਮਾ ਨੇ ਇਸ ਫ਼ੈਸਲੇ 'ਤੇ ਅਸੰਤੋਸ਼ ਪਗਟਾਇਆ ਹੈ।

Posted on January 12th, 2026

Posted on January 9th, 2026

Posted on January 8th, 2026

Posted on January 7th, 2026

Posted on January 6th, 2026

Posted on January 5th, 2026

Posted on January 2nd, 2026

Posted on December 31st, 2025

Posted on December 30th, 2025

Posted on December 29th, 2025

Posted on December 24th, 2025

Posted on December 23rd, 2025