Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਹਵਾਈ ਅੱਡਿਆਂ 'ਤੇ ਸਿੱਖਾਂ ਨਾਲ ਹੋਣ ਵਾਲੇ ਅਪਮਾਨ ਤੋਂ ਬਚਾਏਗਾ 'ਫਲਾਈਰਾਈਟਸ 2.0' ਸਮਾਰਟ ਫ਼ੋਨ 'ਐਪ'

Posted on November 27th, 2013


ਵਾਸ਼ਿੰਗਟਨ- ਅਮਰੀਕਾ ਵਿਚ ਸਿੱਖ ਭਾਈਚਾਰੇ ਨੇ ਇਕ ਅਜਿਹਾ ਸਮਾਰਟ ਫ਼ੋਨ 'ਐਪ' ਜਾਰੀ ਕੀਤਾ ਹੈ ਜੋਕਿ ਸਿੱਖ ਯਾਤਰੀਆਂ ਨਾਲ ਅਮਰੀਕੀ ਹਵਾਈ ਅੱਡਿਆਂ 'ਤੇ ਉਨ੍ਹਾਂ ਨਾਲ ਹੋਣ ਵਾਲੇ ਕਿਸੇ ਵੀ ਅਪਮਾਨ ਦੀ ਰਿਪੋਰਟ ਕਰਨਾ ਅਸਾਨ ਬਣਾਵੇਗਾ। 'ਸਿੱਖ ਕੋਲੀਸ਼ਨ' ਨਾਂਅ ਦੇ ਇਕ ਸਿੱਖ ਸੰਗਠਨ ਨੇ ਕਿਹਾ ਕਿ 'ਫਲਾਈਰਾਈਟਸ 2.0' ਨਾਂਅ ਦਾ ਇਹ 'ਐਪ' ਮੁਫ਼ਤ ਵਿਚ ਡਾਊਨਲੋਡ ਕੀਤਾ ਜਾ ਸਕਦਾ ਹੈ। 

ਇਸ ਦੀ ਮਦਦ ਨਾਲ ਯਾਤਰੀ ਆਪਣੀ ਪ੍ਰੇਸ਼ਾਨੀ ਝੱਟ-ਪੱਟ ਹੀ ਅਮਰੀਕੀ ਆਵਾਜਾਈ ਸੁਰੱਖਿਆ ਪ੍ਰਸ਼ਾਸਨ ਤੇ ਅੰਦਰੂਨੀ ਸੁਰੱਖਿਆ ਮੰਤਰਾਲੇ ਨੂੰ ਭੇਜ ਸਕਦੇ ਹਨ। ਸੰਗਠਨ ਦੇ ਨਿਰਦੇਸ਼ਕ ਅਮਰਦੀਪ ਸਿੰਘ ਨੇ ਕਿਹਾ ਕਿ 'ਫਲਾਈਰਾਈਟਸ 2.0' ਦੇ ਪ੍ਰੀਖਣ ਕਰਨ ਵਾਲਿਆਂ ਨੇ ਇਸ ਗੱਲ ਦੀ ਤਸਦੀਕ ਕੀਤੀ ਹੈ ਕਿ ਉਹ ਆਵਾਜਾਈ ਸੁਰੱਖਿਆ ਪ੍ਰਸ਼ਾਸਨ ਉਪਰ ਭਰੋਸਾ ਨਹੀਂ ਕਰ ਸਕਦੇ ਇਸ ਲਈ ਇਹ 'ਐਪ' ਭੇਦਭਾਵ ਸਬੰਧੀ ਦਰਜ ਰਿਪੋਰਟ 'ਤੇ ਖ਼ੁਦ ਕਾਰਵਾਈ ਕਰੇਗਾ। ਇਸ ਦੇ ਨਾਲ-ਨਾਲ ਇਹ 'ਐਪ' ਯਾਤਰੀਆਂ ਦੀਆਂ ਸ਼ਿਕਾਇਤਾਂ ਦੀਆਂ ਨਕਲਾਂ ਉਨ੍ਹਾਂ ਦੇ ਕਾਂਗਰਸ ਮੈਂਬਰਾਂ ਨੂੰ ਵੀ ਭੇਜਣ ਦੀ ਸੁਵਿਧਾ ਦਿੰਦਾ ਹੈ। ਇਸ ਵਿਚਲੇ ਨਕਸ਼ਿਆਂ ਦੀ ਮਦਦ ਨਾਲ ਪਤਾ ਲਾਇਆ ਜਾ ਸਕਦਾ ਹੈ ਕਿ ਕਿਹੜੇ ਹਵਾਈ ਅੱਡਿਆਂ 'ਤੇ ਇਸ ਸਬੰਧੀ ਰਿਕਾਰਡ ਸਭ ਤੋਂ ਮਾੜਾ ਹੈ। ਇਸ ਗੱਲ ਦਾ ਅਮਰੀਕੀ ਸੰਸਦ ਮੈਂਬਰਾਂ ਨੇ ਭਰਵਾਂ ਸਵਾਗਤ ਕੀਤਾ ਹੈ।



Archive

RECENT STORIES