Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਜੂਨੀਅਰ ਵਿਸ਼ਵ ਹਾਕੀ ਕੱਪ ਲਈ ਭਾਰਤੀ ਪੁਰਸ਼ ਟੀਮ ਦਾ ਐਲਾਨ

Posted on November 28th, 2013


ਫ਼ਿੰਨਲੈਂਡ 27 ਨਵੰਬਰ( ਵਿੱਕੀ ਮੋਗਾ) ਦਿੱਲੀ ਵਿੱਚ 6 ਦਿਸੰਬਰ ਤੋਂ 15 ਦਿਸੰਬਰ ਤੱਕ ਹੋਣ ਵਾਲੇ ਜੂਨੀਅਰ ਪੁਰਸ਼ ਵਿਸ਼ਵ ਹਾਕੀ ਟੀਮ ਦਾ ਐਲਾਨ ਅੱਜ ਹਾਕੀ ਇੰਡੀਆ ਨੇ ਕਰ ਦਿੱਤਾ ਹੈ। ਉਭਰਦੇ ਹਾਕੀ ਸਿਤਾਰੇ ਮਨਪ੍ਰੀਤ ਸਿੰਘ ਨੂੰ 18 ਮੈਂਬਰੀ ਟੀਮ ਦੀ ਕਪਤਾਨੀ ਸੌਪੀਂ ਗਈ ਹੈ ਜਦਕਿ ਉੱਪ ਕਪਤਾਨ ਅਮਿਤ ਰੋਹੀਦਾਸ ਨੂੰ ਬਣਾਇਆ ਗਿਆ ਹੈ। ਟੀਮ ਦੇ ਕੋਚ ਬਲਜੀਤ ਸਿੰਘ ਸੈਣੀ ਨੇ ਦੱਸਿਆ ਕਿ ਸਾਡਾ ਪਹਿਲਾ ਟੀਚਾ ਟੂਰਨਾਂਮੈਂਟ ਦੇ ਸੈਂਮੀਫ਼ਾਈਨਲ ਵਿੱਚ ਪ੍ਰਵੇਸ਼ ਕਰਨਾ ਹੋਵੇਗਾ। ਸਾਡੇ ਗਰੁੱਪ ਵਿੱਚ ਨੀਦਰਲੈਂਡ, ਕੋਰੀਆ ਅਤੇ ਕੈਨੇਡਾ ਦੀਆਂ ਟੀਮਾਂ ਹਨ ਅਤੇ ਇਸ ਦੌਰਾਨ ਅਸੀਂ ਹਰ ਮੁਕਾਬਲੇ ਦੀ ਯੋਜਨਾ ਨੂੰ ਮੈਚ ਦਰ  ਮੈਚ ਤਹਿ ਕਰਾਂਗੇ। ਕਪਤਾਨ ਮਨਪ੍ਰੀਤ ਅਨੁਸਾਰ ਨੀਦਰਲੈਂਡ ਖਿਲਾਫ਼ ਹੋਣ ਵਾਲਾ ਸਾਡਾ ਲੀਗ ਦਾ ਪਹਿਲਾ ਮੈਚ ਬਹੁਤ ਮਹੱਤਵਪੂਰਣ ਹੋਵੇਗਾ `ਤੇ ਅਸੀਂ ਇਸ ਲਈ ਪੂਰੀ ਤਰਾਂ ਨਾਲ ਤਿਆਰ ਹਾਂ। ਅਸੀਂ ਵਿਸ਼ਵ ਕੱਪ ਦੌਰਾਨ ਆਪਣਾ ਵਧੀਆ ਪ੍ਰਦਰਸ਼ਨ ਦੇਣ ਦੀ ਕੋਸ਼ਿਸ ਕਰਾਂਗੇ। 

ਭਾਰਤ ਆਪਣੇ ਲੀਗ  ਮੈਚ 6 ਦਿਸੰਬਰ ਨੂੰ ਨੀਦਰਲੈਂਡ, 7 ਦਿਸੰਬਰ ਨੂੰ ਕੈਨੇਡਾ ਨਾਲ ਅਤੇ 10 ਦਿਸੰਬਰ ਨੂੰ ਕੋਰੀਆ ਨਾਲ ਖੇਡੇਗਾ। ਹਾਕੀ ਮਾਹਿਰਾਂ ਵਲੋਂ ਚੁਣੀ ਗਈ ਟੀਮ ਦੀ ਸੂਚੀ ਇਸ ਪ੍ਰਕਾਰ ਹੈ :- (ਗੋਲਕੀਪਰ) ਸੁਸ਼ਾਂਤ , ਹਰਜੋਤ ਸਿੰਘ। (ਫ਼ੁੱਲਬੈਕ) ਗੁਰਜਿੰਦਰ ਸਿੰਘ, ਅਮਿਤ ਰੋਹੀਦਾਸ(ਉੱਪ-ਕਪਤਾਨ), ਸੁਰਿੰਦਰ ਕੁਮਾਰ, ਸੁਖਮਨਜੀਤ ਸਿੰਘ, ਪ੍ਰਦੀਪ ਮੋਰ ਅਤੇ ਕੋਠਾਜੀਤ  (ਮਿੱਡਫ਼ੀਲਡਰ) ਪ੍ਰਭਦੀਪ ਸਿੰਘ, ਮਨਪ੍ਰੀਤ ਸਿੰਘ (ਕਪਤਾਨ), ਸਤਬੀਰ ਸਿੰਘ, ਹਰਜੀਤ ਸਿੰਘ, ਇਮਰਾਨ ਖਾਨ।  (ਫ਼ਾਰਵਰਡ) ਮਲਕ ਸਿੰਘ, ਮਨਦੀਪ ਸਿੰਘ, ਤਲਵਿੰਦਰ ਸਿੰਘ, ਰਮਨਦੀਪ ਸਿੰਘ ਅਤੇ ਅਕਾਸ਼ਦੀਪ ਸਿੰਘ ਹਨ।



Archive

RECENT STORIES