Posted on November 28th, 2013

ਨਵੀਂ ਦਿੱਲੀ- ਸ਼ਰਾਬ ਵਪਾਰੀ ਗੁਰਦੀਪ ਸਿੰਘ ਚੱਢਾ ਉਰਫ ਪੋਂਟੀ ਚੱਢਾ ਭਰਾਵਾਂ ਦੀ ਹੱਤਿਆ ਦੇ ਕੇਸ ਵਿੱਚ ਦੋਸ਼ਾਂ ‘ਤੇ ਬਚਾਅ ਪੱਖ ਦੀ ਬਹਿਸ ਅੰਤਮ ਦੌਰ ਵਿੱਚ ਚੱਲ ਰਹੀ ਹੈ। ਇਸ ਵਿੱਚ ਸੁਖਦੇਵ ਸਿੰਘ ਨਾਮਧਾਰੀ ਦੇ ਇਲਾਵਾ ਸਾਰੇ 21 ਦੋਸ਼ੀਆਂ ਵੱਲੋਂ ਬਹਿਸ ਪੂਰੀ ਹੋ ਚੁੱਕੀ ਹੈ। ਬਹਿਸ ਦੌਰਾਨ ਇਥੇ ਨਾਮਧਾਰੀ ਨੇ ਇੱਕ ਵਾਰ ਫਿਰ ਪੁਲਸ ਦੀ ਕਹਾਣੀ ਨੂੰ ਸਿਰੇ ਤੋਂ ਰੱਦ ਕਰ ਦਿੱਤਾ। ਅਗਲੀ ਤਰੀਕ ‘ਤੇ ਨਾਮਧਾਰੀ ਵੱਲੋਂ ਬਹਿਸ ਪੂਰੀ ਹੋਣ ਦੀ ਸੰਭਾਵਨਾ ਹੈ। ਮਾਮਲੇ ਦੀ ਸੁਣਵਾਈ ਹੁਣ ਪੰਜ ਦਸੰਬਰ ਨੂੰ ਹੋਵੇਗੀ।
ਸਾਕੇਤ ਜ਼ਿਲਾ ਅਦਾਲਤ ਦੇ ਐਡੀਸ਼ਨਲ ਸੈਸ਼ਨ ਜੱਜ ਵਿਮਲ ਕੁਮਾਰ ਯਾਦਵ ਸਾਹਮਣੇ ਦੋਸ਼ੀ ਸੁਖਦੇਵ ਸਿੰਘ ਨਾਮਧਾਰੀ ਦੇ ਵਕੀਲ ਕੇ ਕੇ ਮੈਨਨ ਨੇ ਬਹਿਸ ਕੀਤੀ। ਐਡਵੋਕੇਟ ਮੈਨਨ ਨੇ ਆਪਣੀ ਬਹਿਸ ਵਿੱਚ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਦੇ ਖਿਲਾਫ ਇਸਤਗਾਸਾ ਕੋਲ ਕੋਈ ਸਬੂਤ ਨਹੀਂ। ਪੁਲਸ ਦਾ ਕਹਿਣਾ ਹੈ ਕਿ ਹੱਤਿਆ ਕਾਂਡ ਵਿੱਚ ਨਾਮਧਾਰੀ ਦੀ ਪਿਸਤੌਲ ‘ਚੋਂ ਗੋਲੀ ਚੱਲੀ, ਪਰ ਇਹ ਗੱਲ ਐਫ ਐਸ ਐਲ ਜਾਂਚ ਵਿੱਚ ਸਾਹਮਣੇ ਨਹੀਂ ਆਈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੁਲਸ ਦਾ ਸਾਰਾ ਕੇਸ ਹੋਰ ਦੋਸ਼ੀਆਂ ਦੇ ਇਕਬਾਲੀਆ ਬਿਆਨ ‘ਤੇ ਟਿਕਦਾ ਹੈ। ਪੁਲਸ ਦਾ ਇਹ ਕਹਿਣਾ ਵੀ ਗਲਤ ਹੈ ਕਿ ਪੋਂਟੀ ਚੱਢਾ ਫਾਰਮ ਹਾਊਸ ਵਿੱਚ ਜ਼ਬਰਦਸਤੀ ਦਾਖਲ ਹੋਇਆ। ਜਦ ਫਾਰਮ ਹਾਊਸ ਹੀ ਪੋਂਟੀ ਚੱਢਾ ਦਾ ਸੀ ਤਾਂ ਉਹ ਜ਼ਬਰਦਸਤੀ ਦਾਖਲ ਕਿਉਂ ਹੋਵੇਗਾ।
ਜਿ਼ਕਰ ਯੋਗ ਹੈ ਕਿ 17 ਨਵੰਬਰ 2012 ਨੂੰ ਹੋਏ ਇਸ ਕਤਲ ਕੇਸ ਵਿੱਚ ਪੁਲਸ ਨੇ ਨੌਂ ਮਹੀਨੇ ਪਹਿਲਾਂ ਹੀ ਦੋਸ਼ ਪੱਤਰ ਦਾਇਰ ਕਰ ਦਿੱਤਾ ਸੀ। ਪੁਲਸ ਨੇ ਆਪਣੇ ਵੱਲੋਂ ਮਾਮਲਾ ਤੈਅ ਕਰਨ ਦੇ ਮੁੱਦੇ ‘ਤੇ ਜਿਰ੍ਹਾ ਪੂਰੀ ਕਰ ਲਈ ਹੈ। ਮਾਮਲੇ ਵਿੱਚ ਮੁੱਖ ਦੋਸ਼ੀ ਸੁਖਦੇਵ ਸਿੰਘ ਨਾਮਧਾਰੀ ਸਮੇਤ ਕੁੱਲ 22 ਖਿਲਾਫ ਦੋਸ਼ ਪੱਤਰ ਦਾਇਰ ਕੀਤਾ ਗਿਆ ਹੈ। ਪੁਲਸ ਨੇ ਦੋਸ਼ ਪੱਤਰ ਵਿੱਚ ਪੋਂਟੀ ਚੱਢਾ ਨੂੰ ਵੀ ਆਪਣੇ ਭਰਾ ਦੇ ਕਤਲ ਦੀ ਸਾਜ਼ਿਸ ਤੇ ਫਾਰਮ ਹਾਊਸ ਉੱਤੇ ਕਬਜ਼ੇ ਦੀ ਸਾਜ਼ਿਸ਼ ਵਿੱਚ ਦੋਸ਼ੀ ਬਣਾਇਆ ਹੈ। ਪੋਂਟੀ ਚੱਢਾ ਦੀ ਮੌਤ ਕਾਰਨ ਉਸ ਦੇ ਖਿਲਾਫ ਮੁਕੱਦਮਾ ਨਹੀਂ ਚੱਲੇਗਾ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026