Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਟੋਰਾਂਟੋ ਦੇ ਉਘੇ ਲੋਕਾਂ ਦੇ ਨਾਂ ਆਉਣ ਨਾਲ ਪੰਜਾਬੀ ਫ਼ਿਕਰਮੰਦ

Posted on November 28th, 2013



ਜਸਵਿੰਦਰ ਸ਼ੌਕਰ ਨੇ 1997 ਵਿੱਚ ਹਰਮਨ ਗਰੁੱਪ ਨਾਂ ਦੀ ਟਰੱਕਿੰਗ ਕੰਪਨੀ ਖੜ੍ਹੀ ਕੀਤੀ । ਅੱਜ ਇਸ ਕੋਲ ਸੈਂਕੜੇ ਟਰੱਕ ਅਤੇ 10 ਤੋਂ 15 ਹਜ਼ਾਰ ਵਰਗ ਫੁੱਟ ਰਕਬੇ ਵਿੱਚ ਮੁਰੰਮਤੀ ਗੈਰਾਜ ਤੇ ਵੇਅਰ ਹਾਊਸ ਹਨ। ਟੋਰਾਂਟੋ ਦੇ ਦੂਜੇ ਵਪਾਰੀ ਮੇਜਰ ਸਿੰਘ ਨੱਤ ਦੇ ‘ਏਸ਼ੀਅਨ ਫੂਡ ਸੈਂਟਰ’ ਨਾਂ ਹੇਠ 7-8 ਗਰੌਸਰੀ ਸਟੋਰ ਹਨ ਉਹ ਯੂਨਾਇਟਡ ਸਪੋਰਟਸ ਐਂਡ ਕਲਚਰਲ ਕਲੱਬ ਦਾ ਕਰਤਾ ਧਰਤਾ ਹੈ।

ਟੋਰਾਂਟੋ, (ਪ੍ਰਤੀਕ ਸਿੰਘ)- ਡਰੱਗ ਸਮਗਲਿੰਗ ਦੇ ਚਰਚਿਤ ਕੇਸ ਵਿੱਚ ਕਈ ਐਨ. ਆਰ. ਆਈਜ਼ ਦੇ ਨਾਂ ਸਾਹਮਣੇ ਆਉਣ ਨਾਲ ਕੈਨੇਡਾ ਤੇ ਅਮਰੀਕਾ ਦੇ ਪੰਜਾਬੀ ਭਾਈਚਾਰੇ ਵਿੱਚ ਤਰਥੱਲੀ ਮੱਚ ਗਈ ਹੈ । ਪੰਜਾਬ ਪੁਲੀਸ ਵੱਲੋਂ 2500 ਕਰੋੜ ਰੁਪਏ ਦੇ ਨਸ਼ਿਆਂ ਦੇ ਇਸ ਕੇਸ ਵਿੱਚ ਜਗਦੀਸ਼ ਭੋਲਾ ਦੇ ਫੜ੍ਹੇ ਜਾਣ ਤੋਂ ਬਾਅਦ ਕਈ ਐਨ. ਆਰ. ਆਈਜ਼ ਦੀ ਸ਼ਮੂਲੀਅਤ ਦਾ ਪਤਾ ਲੱਗਿਆ ਹੈ ਜਿਨ੍ਹਾਂ ਵਿੱਚ ਕੈਨੇਡਾ ਤੇ ਅਮਰੀਕਾ ਦੇ ਕੁਝ ਨਾਮਵਰ ਲੋਕਾਂ ਦੇ ਨਾਂ ਸ਼ਾਮਲ ਹਨ। 

ਜੌਹਨ ਗਿੱਲ, ਦਾਰਾ ਸਿੰਘ, ਲਹਿੰਬਰ ਸਿੰਘ ਸੁੱਖਾ, ਹਰਬੰਸ ਸਿੱਧੂ (ਐਚ ਐਸ ਸਿੱਧੂ), ਮੇਜਰ ਨੱਤ ਅਤੇ ਜਸਵਿੰਦਰ ਸ਼ੌਕਰ ਦੇ ਨਾਂ ਸਾਹਮਣੇ ਆਏ ਹਨ। ਕੈਨੇਡਾ ਵਿੱਚ ਟਰੱਕ ਡਰਾਇਵਰ ਤੋਂ ਸ਼ੁਰੂਆਤ ਕਰਨ ਵਾਲੇ ਜਸਵਿੰਦਰ ਸ਼ੌਕਰ ਨੇ 1997 ਵਿੱਚ ਹਰਮਨ ਗਰੁੱਪ ਨਾਂ ਦੀ ਟਰੱਕਿੰਗ ਕੰਪਨੀ ਖੜ੍ਹੀ ਕੀਤੀ । ਅੱਜ ਇਸ ਕੋਲ ਸੈਂਕੜੇ ਟਰੱਕ ਅਤੇ 10 ਤੋਂ 15 ਹਜ਼ਾਰ ਵਰਗ ਫੁੱਟ ਰਕਬੇ ਵਿੱਚ ਮੁਰੰਮਤੀ ਗੈਰਾਜ ਤੇ ਵੇਅਰ ਹਾਊਸ ਹਨ। ਟੋਰਾਂਟੋ ਦੇ ਦੂਜੇ ਵਪਾਰੀ ਮੇਜਰ ਸਿੰਘ ਨੱਤ ਦੇ ‘ਏਸ਼ੀਅਨ ਫੂਡ ਸੈਂਟਰ’ ਨਾਂ ਹੇਠ 7-8 ਗਰੌਸਰੀ ਸਟੋਰ ਹਨ ਉਹ ਯੂਨਾਇਟਡ ਸਪੋਰਟਸ ਐਂਡ ਕਲਚਰਲ ਕਲੱਬ ਦਾ ਕਰਤਾ ਧਰਤਾ ਹੈ। ਐਚ. ਐਸ. ਸਿੱਧੂ ਨਿਆਗਰਾ ਫਾਲਜ਼ ਇਲਾਕੇ ਵਿੱਚ ਰੈਸਟੋਰੈਂਟ ਚਲਾਉਂਦਾ ਹੈ। 



Archive

RECENT STORIES