Posted on November 29th, 2013

ਲੁਧਿਆਣਾ, 29 ਨਵੰਬਰ, 2013 (ਮੰਝਪੁਰ)-ਸ਼੍ਰੋਮਣੀ ਅਕਾਲੀ ਦਲ ਪੰਚ ਪਰਧਾਨੀ ਦੇ ਕੌਮੀ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਕੁਲਵੀਰ ਸਿੰਘ ਬੜਾਪਿੰਡ (ਨਜ਼ਰਬੰਦ, ਮੈਕਸੀਮਮ ਸਕਿਓਰਟੀ ਜੇਲ੍ਹ, ਨਾਭਾ) ਸਮੇਤ ਨਾਭਾ ਜੇਲ੍ਹ ਵਿਚ ਸਮੂਹ ਬੰਦੀ ਸਿੰਘਾਂ ਨੇ ਪ੍ਰੈਸ ਦੇ ਨਾਮ ਜਾਰੀ ਬਿਆਨ ਵਿਚ ਪੰਥਕ ਸੋਚ ਰੱਖਣ ਵਾਲੇ ਪੰਥ ਦਰਦੀ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ (ਹਰਿਆਣਾ) ਵਲੋਂ ਹਿੰਦੁਸਤਸਾਨ ਦੀਆਂ ਜੇਲ੍ਹਾਂ ਵਿਚ ਕਾਨੂੰਨੀ ਤੌਰ 'ਤੇ ਸਜ਼ਾ ਪੂਰੀ ਕਰ ਚੁੱਕੇ ਪੰਜ ਸਿੰਘਾਂ ਭਾਈ ਲਾਲ ਸਿੰਘ ਅਕਾਲਗੜ (ਨਾਭਾ ਜੇਲ੍ਹ), ਭਾਈ ਸਮਸ਼ੇਰ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ (ਤਿੰਨੇ ਬੁੜੈਲ ਜੇਲ੍ਹ), ਭਾਈ ਗੁਰਦੀਪ ਸਿੰਘ ਖੈੜਾ (ਕਰਨਾਟਕਾ ਜੇਲ੍ਹ) ਦੀ ਬੇ-ਇੰਨਸਾਫੀ ਦੀ ਕੈਦ ਤੋਂ ਮੁਕਤ ਕਰਾਉਂਣ ਲਈ ਭੁੱਖ ਹੜਤਾਲ ਦੀ ਭਰਪੂਰ ਸ਼ਲਾਘਾ ਕਰਦਿਆਂ ਪੰਥ ਨੂੰ ਅਪੀਲ ਕੀਤੀ ਹੈ ਕਿ ਆਪੋ ਆਪਣੇ ਪੰਥਕ ਫਰਜ਼ ਨੂੰ ਪਛਾਣਦਿਆਂ ਭਾਈ ਖ਼ਾਲਸਾ ਨੂੰ ਪੂਰਨ ਸਹਿਯੋਗ ਦੇਣ।
ਬੰਦੀ ਸਿੰਘਾਂ ਨੇ ਪੰਥ ਨੂੰ ਚੇਤਨ ਕਰਦਿਆਂ ਵਾਸਤਾ ਪਾਇਆ ਕਿ ਅੱਜ ਪੰਥ ਨੂੰ ਸਾਡੀ ਦਸ਼ਾ ਤੇ ਦਿਸ਼ਾ ਪ੍ਰਤੀ ਸੰਜੀਦਗੀ ਤੇ ਸੁਹਿਰਦਤਾ ਨਾਲ ਗੰਭੀਰ ਨਾਲ ਵਿਚਾਰ ਕਰਨੀ ਚਾਹੀਦੀ ਹੈ ਕਿਉਂਕਿ ਵਰਤਮਾਨ ਸਮੇਂ ਵਿਚ ਪੰਥ ਤੇ ਪੰਥਕ ਸੋਚ ਦੀਆਂ ਦੁਸ਼ਮਣ ਤਾਕਤਾਂ ਦਿਸਦੇ ਤੇ ਅਣਦਿਸਦੇ ਤਰੀਕਿਆਂ ਨਾਲ ਸਾਡੇ ਧਰਮ, ਸਿਧਾਂਤਾਂ, ਵਿਰਸੇ, ਨੌਜਵਾਨਾਂ ਤੇ ਆਰਥਿਕਤਾ ਨੂੰ ਅੰਦਰੋ-ਅੰਦਰੀ ਘੁਣ ਵਾਂਗ ਬਰਬਾਦ ਕਰ ਰਹੀਆਂ ਹਨ ਜਿਸ ਵਿਚ ਸਾਡੀ ਸੱਤਾ ਤੇ ਕਾਬਜ ਧਾਰਮਿਕ ਤੇ ਸਿਅਸੀ ਲੀਡਰਸ਼ਿਪ ਦਾ ਵੱਡਾ ਹਿੱਸਾ ਜਾਂ ਤਾਂ ਇਸ ਸਭ ਤੋਂ ਜਾਣ-ਬੁਝ ਕੇ ਅੱਖੋਂ ਪਰੋਖੇ ਕਰਦੇ ਹੋਏ ਘੇਸਲ ਵੱਟੀ ਬੈਠਾ ਹੈ ਜਾਂ ਇਸ ਸਭ ਦਾ ਦੁਸ਼ਮਣ ਤਾਕਤਾਂ ਦਾ ਵੀ ਸਾਥ ਦੇ ਰਿਹਾ ਹੈ ਅਤੇ ਇਸਦਾ ਨੁਕਸਾਨ ਪੰਥ ਨੂੰ ਉਠਾਉਂਣਾ ਪੈ ਰਿਹਾ ਹੈ ਅਤੇ ਅਜਿਹੀਆਂ ਪੰਥ ਭੇਖ ਵਿਚ ਬੈਠੀਆਂ ਧਿਰਾਂ ਜੋ ਪੰਥ ਨੂੰ ਗੁੰਮਰਾਹ ਅਤੇ ਪੰਥਕ ਮੁੱਦਿਆਂ ਨੂੰ ਨਜ਼ਰ-ਅੰਦਾਜ਼ ਕਰ ਰਹੇ ਹਨ ਉਹ ਪੰਥ ਤੇ ਇਤਿਹਾਸ ਵਿਚ ਕਦੇ ਬਖ਼ਸ਼ੇ ਨਹੀਂ ਜਾਣਗੇ।
ਭਾਈ ਬੜਾ ਪਿੰਡ ਨੇ ਕਿਹਾ ਕਿ ਪੰਥ ਨੂੰ ਅੱਜ ਜਿਹੜੀ ਜਿਹੜੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਜਿਹੀਆਂ ਸਥਿਤੀਆਂ ਪੰਥਕ ਇਤਿਹਾਸ ਵਿਚ ਕਦੇ ਵੀ ਨਹੀਂ ਬਣੀਆਂ ਅਤੇ ਅਜਿਹੀਆਂ ਸਥਿਤੀਆਂ ਵਿਚ ਸਾਡੇ ਨਿਭਾਏ ਰੋਲ ਤੇ ਫਰਜ਼ ਨੇ ਹੀ ਸੁਨਹਿਰੇ ਪੰਥਕ ਭਵਿੱਖ ਦਾ ਕਾਰਨ ਬਣਨਾ ਹੈ। ਸੋ ਸਾਨੂੰ ਹਰ ਪੰਥ ਦਰਦੀ ਨੂੰ ਮਨੁੱਖਤਾ ਦੇ ਭਲੇ ਲਈ ਗੁਰੁ ਨਾਨਕ ਪਾਤਸ਼ਾਹ ਵਲੋਂ ਦਰਸਾਏ ਮਾਰਗ ਨੂੰ ਅਪਣਾਉਂਦੇ ਹੋਏ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਹੋ ਕੇ ਚੱਲਣਾ ਚਾਹੀਦਾ ਹੈ ਅਤੇ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ "ਲਮਹੋਂ ਨੇ ਖ਼ਤਾ ਕੀ, ਸਦੀਓ ਨੇ ਸਜ਼ਾ ਪਾਈ"।
ਬੰਦੀ ਸਿੰਘਾਂ ਨੇ ਭਾਈ ਗੁਰਬਖ਼ਸ ਸਿੰਘ ਖ਼ਾਲਸਾ (ਹਰਿਆਣਾ) ਦੀ ਚੜ੍ਹਦੀ ਕਲਾ ਤੇ ਸਿਹਤਜਾਬੀ ਲਈ ਗੁਰੁ ਚਰਨਾਂ ਵਿਚ ਅਰਦਾਸ ਬੇਨਤੀ ਕਰਦਿਆਂ ਪੰਥ ਨੂੰ ਪੂਰਨ ਰੂਪ ਵਿਚ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ ਕਿ ਪੰਥਕ ਮੁੱਦਿਆਂ ਪ੍ਰਤੀ ਵਫਾਦਾਰੀ ਤੇ ਏਕਤਾ ਹੀ ਅਜਿਹੇ ਹਲਾਤਾਂ ਤੇ ਦੁਰਦਸ਼ਾ ਤੋਂ ਪੰਥ ਨੂੰ ਮੁਕਤ ਕਰਵਾ ਸਕਦੀ ਹੈ।

Posted on October 26th, 2026

Posted on October 23rd, 2026

Posted on October 22nd, 2026

Posted on October 21st, 2026

Posted on October 20th, 2026

Posted on October 19th, 2026

Posted on October 16th, 2026

Posted on October 15th, 2026

Posted on October 14th, 2026

Posted on October 13th, 2026

Posted on October 9th, 2026

Posted on October 8th, 2026