Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨਸ਼ਿਆਂ ਦੇ ਕਾਰੋਬਾਰ ਵਿਚ ਸਾਡਾ ਨਾਂਅ, ਸਾਨੂੰ ਬਦਨਾਮ ਕਰਨ ਦੀ ਸਾਜਿਸ਼- ਜੌਹਨ ਸਿੰਘ ਗਿਲ, ਸ਼ੋਕਰ ਅਤੇ ਨੱਤ

Posted on December 1st, 2013


ਕੈਲੀਫੋਰਨੀਆ, 1 ਦਸੰਬਰ (ਹੁਸਨ ਲੜੋਆ ਬੰਗਾ)-ਪੰਜਾਬ ਵਿਚ ਕਰੋੜਾਂ ਅਰਬਾਂ ਦੇ ਨਸ਼ਿਆਂ ਦੇ ਕਾਰੋਬਾਰ ਵਿਚ ਪੰਜਾਬ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਸਾਬਕਾ ਡੀ ਐਸ ਪੀ ਜਗਦੀਸ਼ ਭੋਲਾ ਨਾਲ ਸਬੰਧਾਂ ਦੇ ਚਰਚਿਆਂ ਵਿਚ ਆਏ ਅਮਰੀਕਾ ਦੇ ਧਨਾਢ ਬਿਜਨੈਸਮੈਨ ਜੌਹਨ ਸਿੰਘ ਗਿਲ ਨੇ ਸਪਸ਼ਟ ਕਰਦਿਆਂ ਕਿਹਾ ਕਿ ਮੇਰਾ ਕਿਸੇ ਭੋਲੇ ਨਾਲ ਕੋਈ ਸਬੰਧ ਨਹੀਂ ਹੈ ਤੇ ਉਹ ਕਦੇ ਉਸ ਨਾਲ ਮਿਲਿਆ ਤਾਂ ਇਕ ਪਾਸੇ ਰਿਹਾ ਕਦੇ ਫੋਨ ਤੇ ਗੱਲ ਵੀ ਨਹੀਂ ਹੋਈ ਤੇ ਮੈਂ ਕਦੀ ਵੀ ਇਹੋ ਜਿਹੇ ਕੰਮ ਵਿਚ ਸ਼ਾਮਿਲ ਨਾ ਹੋਇਆ ਹਾਂ ਤੇ ਨਾ ਹੀ ਹੋਵਾਂਗਾ। 


ਉਨ੍ਹਾਂ ਨੇ ਕਿਹਾ ਕਿ ਉਹ ਤਾਂ 1984 ਤੋਂ ਬਾਅਦ ਭਾਰਤ ਤਾਂ ਕੀ ਕਦੀ ਏਸ਼ੀਆ ਦੇ ਕਿਸੇ ਮੁਲਕ ਵਿਚ ਨਹੀਂ ਗਏ ਹਨ ਤੇ ਇਸ ਤਰਾਂ ਮੇਰਾ ਨਾਂਅ ਲੈਣਾ ਇਕ ਸਾਜਿਸ਼ ਦਾ ਨਤੀਜਾ ਹੈ। ਉਨ੍ਹਾਂ ਨੇ ਕਿਹਾ ਉਹ ਖੁਦ ਕਬੱਡੀ ਪ੍ਰੇਮੀ ਹਨ ਤੇ ਪ੍ਰਮੋਟਰ ਵੀ ਤੇ ਉਹ ਅਮਰੀਕਾ ਵਿਚ ਇਕ ਕਬੱਡੀ ਫੈਡਰੇਸ਼ਨ ਨਾਲ ਸਬੰਧ ਰਖਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਵੇਲੇ ਵਿਸ਼ਵ ਕਬੱਡੀ ਕੱਪ ਹੋ ਰਿਹਾ ਹੈ ਜਿਸ ਕਾਰਨ ਮੈਨੂੰ ਖਾਹਮਖਾਹ ਬਦਨਾਮ ਕਰਨ ਦੀ ਸਾਜਿਸ਼ ਕੀਤੀ ਗਈ ਹੈ ਜਿਸਦਾ ਮੈਨੰ ਬੇਹੱਦ ਦਰਦ ਹੋਇਆ ਹੈ। 


ਉਨ੍ਹਾਂ ਨੇ ਕਿਹਾ ਕਿ ਉਹ ਚੰਡੀਗੜ ਤੋਂ ਛਪਦੇ ਇਕ ਅਖਬਾਰ ਅਤੇ ਇਕ ਹੋਰ ਸਥਾਨਕ ਅਖਬਾਰ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨਗੇ ਤੇ ਇਸ ਸਬੰਧੀ ਕਾਨੂੰਨੀ ਮਾਹਰਾਂ ਨਾਲ ਗੱਲ ਹੋ ਗਈ ਹੈ ਤੇ ਸਬੰਧਤ ਅਖਬਾਰਾਂ ਨੂੰ ਕਾਨੰਨੀ ਨੋਟਿਸ ਵੀ ਅੱਜ ਭੇਜ ਦਿੱਤੇ ਜਾਣਗੇ ਹਨ ਜਿਨ੍ਹਾਂ ਨੇ ਬਿਨਾਂ ਕਿਸੇ ਠੋਸ ਸਬੂਤਾਂ ਦੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਝੀ ਚਾਲ ਚੱਲੀ ਹੈ। 


ਇਸ ਸਬੰਧੀ ਜਦੋਂ ਉਕਤ ਪੱਤਰਕਾਰ ਨੇ ਪਟਿਆਲਾ ਦੇ ਐਸ ਐਸ ਪੀ ਸ਼ ਹਰਦਿਆਲ ਸਿੰਘ ਮਾਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਅਸੀ ਕੋਈ ਅਜਿਹੇ ਨਾਵਾਂ ਵਾਲੀ ਕੋਈ ਸੂਚੀ ਜਾਰੀ ਨਹੀਂ ਕੀਤੀ ਹੈ। ਉਨਾਂ ਨੇ ਕਿਹਾ ਕਿ ਚਲਦੀ ਜਾਂਚ ਦੌਰਾਨ ਅਸੀ ਇਸ ਤਰਾਂ ਨਾਂਅ ਨਸ਼ਰ ਵੀ ਨਹੀਂ ਕਰ ਸਕਦੇ ਕਿਉਂਕਿ ਇਸ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ  ਖਬਾਰਾਂ ਨੇ ਨਾਂਅ ਲਿਖੇ ਹਨ ਉਹ ਪਤਾ ਨਹੀਂ ਕਿਸ ਆਧਾਰ ‘ਤੇ ਲਿਖੇ ਹਨ ਅਸੀ ਕੋਈ ਨਾਂਅ ਨਹੀਂ ਜਾਰੀ ਕੀਤੇ ਤੇ ਨਾਲੇ ਖੁਫੀਆ ਏਜੰਸੀਆਂ ਜਾਂਚ ਦੌਰਾਨ ਇੰਝ ਨਹੀਂ ਕਰ ਸਕਦੀਆਂ। 


ਇਸੇ ਦੌਰਾਨ ਕੈਨੇਡਾ ਤੋਂ ਵੀ ਮੇਜਰ ਸਿੰਘ ਨੱਤ  ਤੇ ਜਸਵਿੰਦਰ ਸਿੰਘ ਛੋਕਰ ਨੇ ਵੀ ਸਪੱਸਟ ਕਰਦਿਆਂ ਦੱਸਿਆ ਕਿ ਜਗਦੀਸ਼ ਭੋਲੇ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ ਤੇ ਨਾ ਉਸ ਨੂੰ ਕਦੀ ਮਿਲੇ ਹਾਂ, ਉਨਾਂ ਕਿਹਾ ਕਿ ਅਸੀਂ ਹਰ ਤਰਾਂ ਦੀ ਤਫਦੀਸ ਲਈ ਤਿਆਰ ਹਾ ਤੇ ਇਸਨੂੰ ਚੈਲਿੰਜ ਤੌਰ ਤੇ ਲਵਾਂਗੇ ਤੇ ਇਹ ਸਿਰਫ ਸਾਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ।



Archive

RECENT STORIES