Posted on December 2nd, 2013

ਜੇਨੇਵਾ- ਸਵਿਟਜ਼ਰਲੈਂਡ ਹੁਣ ਕਾਲਾ ਧਨ ਜਮ੍ਹਾ ਕਰਨ ਵਾਲਿਆਂ ਲਈ ਸੁਰੱਖਿਅਤ ਟਿਕਾਣਾ ਨਹੀਂ ਰਹਿ ਜਾਵੇਗਾ। ਭਾਰਤ, ਅਮਰੀਕਾ ਸਮੇਤ ਕੌਮਾਂਤਰੀ ਦਬਾਅ 'ਚ ਸਵਿਸ ਬੈਂਕ ਬੇਹਿਸਾਬਾ ਧਨ ਜਮ੍ਹਾ ਕਰਵਾਉਣ ਵਾਲਿਆਂ 'ਤੇ ਨਕੇਲ ਕੱਸਣ ਲਈ ਸਹਿਮਤ ਹੋ ਗਏ ਹਨ। ਉਹ ਨਾ ਸਿਰਫ ਸ਼ੱਕੀ ਖਾਤਾ ਧਾਰਕਾਂ ਨਾਲ ਸਬੰਧਤ ਸੂਚਨਾਵਾਂ ਨੂੰ ਖ਼ੁਦ ਸਾਂਝਾ ਕਰਨ ਲਈ ਰਾਜ਼ੀ ਹੋਏ ਹਨ ਸਗੋਂ ਟੈਕਸ ਚੋਰੀ ਕਾਂਡ 'ਚ ਕਾਰਵਾਈ ਲਈ ਵਿਦੇਸ਼ੀ ਸਰਕਾਰਾਂ ਨੂੰ ਪ੍ਰਸ਼ਾਸਨਿਕ ਸਹਿਯੋਗ ਦੇਣ ਦਾ ਵੀ ਇਨ੍ਹਾਂ ਬੈਂਕਾਂ ਨੇ ਭਰੋਸਾ ਦਿਵਾਇਆ ਹੈ। ਏਨਾ ਹੀ ਨਹੀਂ ਸਵਿਸ ਬੈਂਕ ਵਿਦੇਸ਼ ਗਾਹਕਾਂ ਦੇ ਖਾਤਿਆਂ 'ਚ ਜਮ੍ਹਾ ਹੋਣ ਵਾਲੇ ਬੇਹਿਸਾਬੀ ਧਨ 'ਤੇ ਵੀ ਨਿਗਰਾਨੀ ਵਧਾਉਣਗੇ। ਉਨ੍ਹਾਂ ਨੂੰ ਕੌਮਾਂਤਰੀ ਟੈਕਸ ਨਿਯਮਾਂ ਦੀ ਪਾਲਨਾ ਕਰਨ ਦੀ ਸਲਾਹ ਵੀ ਦੇਣਗੇ।
ਅਸਲ ਵਿਚ ਓਈਸੀਡੀ ਦਾ ਹਿੱਸਾ ਬਣਨ ਤੋਂ ਬਾਅਤ ਸਵਿਟਜ਼ਰਲੈਂਡ ਨੇ ਆਪਣੇ ਸਖ਼ਤ ਬੈਂਕਿੰਗ ਗੁਪਤਤਾ ਕਾਨੂੰਨ ਨੂੰ ਨਰਮ ਕਰਨ ਦਾ ਫ਼ੈਸਲਾ ਕੀਤਾ ਹੈ। ਓਈਸੀਡੀ ਦੇ ਭਾਰਤ ਸਣੇ 60 ਦੇਸ਼ ਮੈਂਬਰ ਹਨ। ਹੁਣ ਸਵਿਟਜ਼ਰਲੈਂਡ ਦੇ ਵੀ ਓਈਸੀਡੀ ਸਮਝੌਤਾ ਦਾ ਦਸਤਖ਼ਤਕਰਤਾ ਬਣ ਜਾਣ ਕਾਰਨ ਸਵਿਸ ਬੈਂਕ 'ਚ ਕੁਝ ਵੀ ਗੁਪਤਤਾ ਨਹੀਂ ਰਹਿ ਜਾਵੇਗੀ।

Posted on January 12th, 2026

Posted on January 9th, 2026

Posted on January 8th, 2026

Posted on January 7th, 2026

Posted on January 6th, 2026

Posted on January 5th, 2026

Posted on January 2nd, 2026

Posted on December 31st, 2025

Posted on December 30th, 2025

Posted on December 29th, 2025

Posted on December 24th, 2025

Posted on December 23rd, 2025