Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਭੋਪਾਲ ਗੈਸ ਤ੍ਰਾਸਦੀ: ਤੀਜੀ ਪੀੜ੍ਹੀ ਵੀ ਸੰਕਟ 'ਚ

Posted on December 3rd, 2013


ਭੋਪਾਲ- ਭੋਪਾਲ ਗੈਸ ਤ੍ਰਾਸਦੀ ਦੀ ਮਾਰ ਉਸ ਨਵੀਂ ਪੀੜ੍ਹੀ 'ਤੇ ਵੀ ਸਾਫ਼ ਨਜ਼ਰ ਆਉਣ ਲੱਗੀ ਹੈ, ਜਿਸ ਨੇ ਅਜੇ ਤੱਕ ਦੁਨੀਆ ਨੂੰ ਜਾਣਿਆ ਹੀ ਨਹੀਂ ਹੈ। ਗੈਸ ਪੀੜ੍ਹਤਾਂ ਦੀ ਤੀਜੀ ਪੀੜ੍ਹੀ ਵੀ ਰੋਗ ਦੀ ਗ੍ਰਿਫ਼ਤ 'ਚ ਫੱਸਦੀ ਜਾ ਰਹੀ ਹੈ। ਗੈਸ ਪ੍ਰਭਾਵਿਤ ਬਸਤੀਆਂ 'ਚ ਪਿਛਲੇ ਕੁੱਝ ਸਾਲਾਂ 'ਚ ਜੰਮੇਂ ਅਨੇਕ ਬੱਚੇ ਅਪੰਗਤਾ, ਦਿਲ ਤੇ ਜਿਗਰ ਸਮੇਤ ਕਈ ਹੋਰ ਬੀਮਾਰੀਆਂ ਨਾਲ ਜੂਝ ਰਹੇ ਹਨ। ਭੋਪਾਲ 'ਚ ਯੂਨੀਅਨ ਕਾਰਬਾਇਡ ਪਲਾਂਟ ਤੋਂ ਦੋ - ਤਿੰਨ ਦਸੰਬਰ 1984 ਦੀ ਰਾਤ ਨੂੰ ਰਿਸੀ ਮਿਥਾਇਲ ਆਇਸੋਸਾਇਆਨੇਟ ਗੈਸ ਨੇ ਹਜ਼ਾਰਾਂ ਲੋਕਾਂ ਨੂੰ ਮੌਤ ਦੀ ਨੀਂਦ ਸੁਆਉਂਣ ਦੇ ਨਾਲ ਲੱਖਾਂ ਲੋਕਾਂ ਨੂੰ ਬੀਮਾਰ ਬਣਾ ਦਿੱਤਾ ਸੀ। ਪਿਛਲੇ 26 ਸਾਲਾਂ 'ਚ ਇਸ ਤ੍ਰਾਸਦੀ ਦੇ ਸੈਂਕੜੇ ਪੀੜ੍ਹਤ ਦੁਨੀਆ ਛੱਡ ਚੁੱਕੇ ਹਨ। ਉਨ੍ਹਾਂ ਦੀ ਦੂਜੀ ਪੀੜ੍ਹੀ ਜਿੱਥੇ ਬੀਮਾਰੀਆਂ ਦੇ ਅੱਗੇ ਹਾਰ ਰਹੀ ਹੈ, ਉਥੇ ਹੀ ਤੀਜੀ ਪੀੜ੍ਹੀ ਜਨਮ ਦੇ ਨਾਲ ਹੀ ਬੀਮਾਰੀਆਂ ਦਾ ਸ਼ਿਕਾਰ ਹੋ ਰਹੀ ਹੈ।



Archive

RECENT STORIES