Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਭਾਰਤ ਦਾ ਭ੍ਰਿਸ਼ਟਾਚਾਰ 'ਚ 94 ਵਾਂ ਸਥਾਨ, ਪਾਕਿਸਤਾਨ 127 ਵੇਂ ਸਥਾਨ 'ਤੇ

Posted on December 3rd, 2013


ਬਰਲਿਨ-ਵਿਸ਼ਵ ਦੇ ਸਭ ਤੋਂ ਵਧ ਭ੍ਰਿਸ਼ਟ ਦੇਸ਼ਾਂ ਵਿਚ ਭਾਰਤ ਨੂੰ 94ਵਾਂ ਸਥਾਨ ਮਿਲਿਆ ਹੈ ਜਦ ਕਿ ਸਭ ਤੋਂ ਘਟ ਭ੍ਰਿਸ਼ਟ ਦੇਸ਼ ਡੈਨਮਾਰਕ ਤੇ ਨਿਊਜੀਲੈਂਡ ਹਨ। ਸੋਮਾਲੀਆ ਸਭ ਤੋਂ ਵਧ ਭ੍ਰਿਸ਼ਟ ਦੇਸ਼ ਹੈ। ਟਰਾਂਸਪੇਰੈਂਸੀ ਇੰਟਰਨੈਸ਼ਨਲ ਵੱਲੋਂ 177 ਦੇਸ਼ਾਂ ਦੀ ਤਿਆਰ ਕੀਤੀ ਗਈ ਸਲਾਨਾ ਸੂਚੀ ਅਨੁਸਾਰ ਭਾਰਤ ਦੀ ਸਥਿੱਤੀ ਵਿਚ ਪਿਛਲੇ ਸਾਲ ਦੀ ਤੁਲਨਾ ਵਿਚ ਕੋਈ ਤਬਦੀਲੀ ਨਹੀਂ ਹੋਈ ਤੇ ਇਹ ਬ੍ਰਿਕਸ ਵਿਚਲੇ ਆਪਣੇ 3 ਸਾਥੀ ਦੇਸ਼ਾਂ ਚੀਨ (80), ਦੱਖਣੀ ਅਫਰੀਕਾ ਤੇ ਬਰਾਜ਼ੀਲ (ਦੋਵਾਂ ਨੂੰ 72 ਵਾਂ ਸਥਾਨ) ਨਾਲੋਂ ਵਧ ਭ੍ਰਿਸ਼ਟ ਹੈ ਪਰੰਤੂ ਰੂਸ ਦੀ ਤੁਲਨਾ ਵਿਚ ਭਾਰਤ ਦੀ ਹਾਲਤ ਚੰਗੀ ਹੈ। 

ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਰੂਸ ਦਾ 127 ਵਾਂ ਸਥਾਨ ਹੈ। ਸੂਚੀ ਅਨੁਸਾਰ 0-100 ਦੇ ਪੈਮਾਨੇ 'ਚ ਭਾਰਤ ਨੂੰ 36 ਅੰਕ ਮਿਲੇ ਹਨ। 0 ਅੰਕ ਦਾ ਮਤਲਬ ਹੈ ਸਭ ਤੋਂ ਵਧ ਭ੍ਰਿਸ਼ਟ ਤੇ 100 ਅੰਕ ਦਾ ਅਰਥ ਹੈ ਬਹੁਤ ਸਾਫ ਸੁਥਰਾ। ਕਿਸੇ ਵੀ ਦੇਸ਼ ਨੂੰ 100 ਅੰਕ ਨਹੀਂ ਮਿਲੇ ਹਨ। ਸਭ ਤੋਂ ਵਧ ਅੰਕ ਡੈਨਮਾਰਕ ਤੇ ਨਿਊਜੀਲੈਂਡ ਨੂੰ 91 ਮਿਲੇ ਹਨ ਤੇ ਸੂਚੀ ਵਿਚ ਪਹਿਲੇ ਸਥਾਨ 'ਤੇ ਹਨ। ਸੋਮਾਲੀਆਂ ਨੂੰ ਉਤਰੀ ਕੋਰੀਆ ਤੇ ਅਫਗਾਨਿਸਤਾਨ ਨਾਲ ਸਭ ਤੋਂ ਘਟ 8 ਅੰਕ ਮਿਲੇ ਹਨ। ਸਭ ਤੋਂ ਘਟ ਭ੍ਰਿਸ਼ਟਾਚਾਰ ਵਾਲੇ ਚੋਟੀ ਦੇ 10 ਦੇਸ਼ਾਂ ਵਿਚ ਡੈਨਮਾਰਕ ਤੇ ਨਿਊਜੀਲੈਂਡ ਤੋਂ ਇਲਾਵਾ ਫਿਨਲੈਂਡ, ਸਵੀਡਨ, ਨਾਰਵੇ, ਸਿੰਗਾਪੁਰ, ਸਵਿਟਜ਼ਰਲੈਂਡ, ਹਾਲੈਂਡ, ਆਸਟ੍ਰੇਲੀਆ ਤੇ ਕੈਨੇਡਾ ਸ਼ਾਮਿਲ ਹਨ। ਜਰਮਨੀ 12 ਵੇਂ, ਇੰਗਲੈਂਡ 14 ਵੇਂ, ਹਾਂਗ ਕਾਂਗ 15 ਵੇਂ, ਜਪਾਨ 18ਵੇਂ ਤੇ ਅਮਰੀਕਾ 19 ਵੇਂ ਸਥਾਨ 'ਤੇ ਹੈ। ਭਾਰਤ ਦੀ ਸਥਿੱਤੀ ਆਪਣੇ ਗਵਾਂਢੀ ਪਾਕਿਸਤਾਨ ਨਾਲੋਂ ਬੇਹਤਰ ਹੈ ਤੇ ਭ੍ਰਿਸ਼ਟਾਚਾਰ ਵਿਚ ਪਾਕਿਸਤਾਨ ਦਾ ਸਥਾਨ 127 ਵਾਂ ਹੈ। ਇਸ ਤੋਂ ਇਲਾਵਾ ਥਾਈਲੈਂਡ 102 ਵੇਂ, ਮੈਕਸੀਕੋ -106, ਮਿਸਰ-114, ਨੇਪਾਲ-116, ਵਿਤਨਾਮ-116, ਬੰਗਲਾਦੇਸ਼ 136 ਵੇਂ ਤੇ ਈਰਾਨ 144 ਵੇਂ ਸਥਾਨ 'ਤੇ ਹੈ। 177 ਦੇਸ਼ਾਂ ਵਿਚੋਂ ਦੋ ਤਿਹਾਈ ਤੋਂ ਵਧ ਦੇਸ਼ਾਂ ਦੇ 50 ਤੋਂ ਘੱਟ ਅੰਕ ਹਨ ਅਰਥਾਤ ਸਭ ਤੋਂ ਵਧ ਤੇ ਘਟ ਭ੍ਰਿਸ਼ਟ ਦੇਸ਼ਾਂ ਵਿਚ ਇਨ੍ਹਾਂ ਦਾ ਸਥਾਨ ਅੱਧ ਵਿਚਾਲੇ ਹੈ।



Archive

RECENT STORIES