Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੀ ਸੀ ਦੀਆਂ ਸਿੱਖ ਸੁਸਾਇਟੀਆਂ ਨੇ ਗੁਰਬਖਸ਼ ਸਿੰਘ ਖਾਲਸਾ ਦੇ ਸੰਘਰਸ਼ ਦੀ ਹਮਾਇਤ ਲਈ ਪੰਜਾਬ ਦੀ ਸਿੱਖ ਲੀਡਰਸ਼ਿਪ ਨੂੰ ਲਿਖੇ ਪੱਤਰ

Posted on December 3rd, 2013

<p>ਪੱਤਰ ਲਿਖਣ ਵਾਲੀਆਂ ਬੀ ਸੀ (ਕੈਨੇਡਾ) ਦੀਆਂ ਸਿੱਖ ਸੁਸਾਇਟੀਆਂ&nbsp;ਦੇ&nbsp;ਆਗੂ<br></p>



ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਬੀ ਸੀ ਦੀਆਂ ਸਿੱਖ ਸੁਸਾਇਟੀਆਂ ਨੇ ਇੱਕ ਹੰਗਾਮੀ ਇਕੱਤਰਤਾ ਤੋਂ ਬਾਅਦ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ 'ਚ ਕੈਦ ਸਿੱਖ ਨਜ਼ਰਬੰਦਾਂ ਦੀ ਰਿਹਾਈ ਲਈ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਭੁੱਖ ਹੜਤਾਲ 'ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸਮਰਥਨ 'ਚ ਨਿੱਤਰਦਿਆਂ ਪੰਜਾਬ ਦੀ ਸਿੱਖ ਲੀਡਰਸ਼ਿਪ ਨੂੰ ਪੱਤਰ ਲਿਖੇ ਹਨ, ਜਿਨ੍ਹਾਂ ਦੀ ਨਕਲ ਸਥਾਨਕ ਮੀਡੀਏ ਨੂੰ ਵੀ ਭੇਜੀ ਗਈ ਹੈ। 

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀ ਦਲ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ, ਪੰਜਾਬ ਸਰਕਾਰ, ਸੰਤ ਸਮਾਜ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ), ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ), ਦਲ ਖਾਲਸਾ, ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ, ਤਰਨਾ ਦਲ ਅਤੇ ਬੁੱਢਾ ਦਲ ਦੇ ਨਾਮ ਲਿਖੇ ਤਿੰਨ ਵੱਖ-ਵੱਖ ਪੱਤਰਾਂ 'ਚ ਕਿਹਾ ਗਿਆ ਹੈ ਕਿ ਭਾਰਤ ਦੀਆਂ ਜੇਲ੍ਹਾਂ 'ਚ ਨਜ਼ਰਬੰਦ ਸਿੱਖ ਨੌਜਵਾਨਾਂ, ਖਾਸਕਰ ਜਿਨ੍ਹਾਂ ਨੇ ਦਿੱਤੀ ਗਈ ਸਜ਼ਾ ਕੱਟ ਲਈ ਹੈ, ਨੂੰ ਤੁਰੰਤ ਰਿਹਾਅ ਕਰਵਾਉਣ ਲਈ ਤੁਰੰਤ ਸੁਹਿਰਦ ਯਤਨ ਆਰੰਭੇ ਜਾਣ। ਅਜਿਹਾ ਨਾ ਕਰਨ ਦੀ ਸੂਰਤ 'ਚ ਸਬੰਧਿਤ ਧਾਰਮਿਕ ਅਤੇ ਰਾਜਸੀ ਆਗੂਆਂ/ਪ੍ਰਚਾਰਕਾਂ ਦਾ ਕੈਨੇਡਾ ਦੀ ਧਰਤੀ 'ਤੇ ਆਉਣ ਸਮੇਂ ਕੂਟਨੀਤਕ ਤਰੀਕੇ ਨਾਲ ਸ਼ਾਂਤਮਈ ਵਿਰੋਧ ਕੀਤਾ ਜਾਵੇਗਾ। ਨਾਲ ਹੀ ਮੰਗ ਕੀਤੀ ਗਈ ਹੈ ਕਿ 4 ਦਸੰਬਰ 2013 ਤੋਂ ਪਹਿਲਾਂ-ਪਹਿਲਾਂ ਇਸ ਮਸਲੇ 'ਤੇ ਆਪਣਾ ਸਟੈਂਡ ਸਪੱਸ਼ਟ ਕਰਦਿਆਂ ਜਵਾਬ ਦਿੱਤਾ ਜਾਵੇ ਤਾਂ ਕਿ ਸਰੀ ਵਿੱਚ 4 ਦਸੰਬਰ, 2013 ਦੀ ਸ਼ਾਮ ਨੂੰ ਸਥਾਨਕ ਸਿੱਖਾਂ ਦੇ ਹੋ ਰਹੇ ਇਕੱਠ 'ਚ ਇਹ ਫੈਸਲਾ ਕੀਤਾ ਜਾ ਸਕੇ ਕਿ ਬੀ ਸੀ ਵਿਚਲੇ ਹਜ਼ਾਰਾਂ ਸਿੱਖਾਂ ਨੇ ਭਾਈ ਗੁਰਬਖਸ਼ ਸਿੰਘ ਵਲੋਂ ਵਿੱਢੇ ਮੋਰਚੇ ਵਿੱਚ ਕਿਵੇਂ ਸ਼ਾਮਲ ਹੋਣਾ ਹੈ।

ਪੱਤਰ ਲਿਖਣ ਵਾਲੀਆਂ ਬੀ ਸੀ (ਕੈਨੇਡਾ) ਦੀਆਂ ਸਿੱਖ ਸੁਸਾਇਟੀਆਂ ਵਿੱਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ, ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਰੀ, ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਸਰੀ, ਸ੍ਰੀ ਗੁਰੂ ਸਿੰਘ ਸਭਾ ਸਰੀ, ਖਾਲਸਾ ਦੀਵਾਨ ਸੁਸਾਇਟੀ ਨਿਊ ਵੈਸਟਮਿਨਸਟਰ, ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੁਸਾਇਟੀ ਐਬਟਸਫੋਰਡ, ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ ਐਬਟਸਫੋਰਡ ਅਤੇ ਗੁਰਦੁਆਰਾ ਸਾਹਿਬ ਖਾਲਸਾ ਦਰਬਾਰ ਵੈਨਕੂਵਰ ਦੇ ਨਾਮ ਵਰਨਣਯੋਗ ਹਨ।



Archive

RECENT STORIES