Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕਸ਼ਮੀਰ 'ਤੇ ਕਿਸੇ ਵੇਲੇ ਵੀ ਭਾਰਤ ਨਾਲ ਜੰਗ ਸੰਭਵ- ਸ਼ਰੀਫ

Posted on December 4th, 2013



ਇਸਲਾਮਾਬਾਦ- ਆਪਣੀ ਚੋਣ ਮੁਹਿੰਮ ਦੌਰਾਨ ਕਸ਼ਮੀਰ ਮੁੱਦੇ 'ਤੇ ਭਾਰਤ ਨਾਲ ਗੱਲਬਾਤ ਦਾ ਨਵਾਂ ਦੌਰ ਸ਼ੁਰੂ ਕਰਨ ਦਾ ਵਾਅਦਾ ਕਰਨ ਵਾਲੇ ਨਵਾਜ਼ ਸ਼ਰੀਫ਼ ਦੇ ਤੇਵਰ ਸੱਤਾ 'ਚ ਆਉਂਦੇ ਹੀ ਬਦਲ ਗਏ ਹਨ। ਉਨ੍ਹਾਂ ਕਿਹਾ ਹੈ ਕਿ ਕਸ਼ਮੀਰ ਅਜਿਹਾ ਮੁੱਦਾ ਹੈ ਜਿਸ 'ਤੇ ਕਿਸੇ ਵੀ ਸਮੇਂ ਪਾਕਿਸਤਾਨ ਅਤੇ ਭਾਰਤ ਦਰਮਿਆਨ ਜੰਗ ਿਛੜ ਸਕਦੀ ਹੈ। ਇਸ ਲਈ ਇਸ ਮੁੱਦੇ ਦਾ ਹੱਲ ਛੇਤੀ ਹੀ ਕੱਢ ਲੈਣਾ ਚਾਹੀਦਾ ਹੈ।

ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਮੰਗਲਵਾਰ ਨੂੰ ਆਜ਼ਾਦ ਜੰਮੂ ਕਸ਼ਮੀਰ ਕੌਂਸਲ ਦੇ ਬਜਟ ਸੈਸ਼ਨ 'ਚ ਸ਼ਰੀਫ਼ ਦੇ ਸੰਬੋਧਨ ਦੇ ਹਵਾਲੇ ਨਾਲ ਦੈਨਿਕ ਡਾਨ ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਮੁਤਾਬਕ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਬਜਟ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਸ਼ਮੀਰ ਇਕ ਫਲੈਸ਼ ਪੁਆਇੰਟ ਹੈ ਅਤੇ ਇਹ ਕਿਸੇ ਵੀ ਸਮੇਂ ਦੋ ਪਰਮਾਣੂ ਸ਼ਕਤੀਆਂ ਦਰਮਿਆਨ ਚੌਥੀ ਜੰਗ ਛੇੜ ਸਕਦਾ ਹੈ। ਇਸ ਲਈ ਇਸ ਦਾ ਛੇਤੀ ਹੀ ਕੋਈ ਹੱਲ ਕੱਿਢਆ ਜਾਣਾ ਚਾਹੀਦਾ ਹੈ। ਸ਼ਰੀਫ ਦੇ ਦਫਤਰ 'ਚ ਕੱਲ੍ਹ ਰਾਤ ਜਾਰੀ ਇਕ ਪ੍ਰੈਸ ਬਿਆਨ 'ਚ ਉਪਰੋਕਤ ਬਿਆਨ ਸ਼ਾਮਲ ਨਹੀਂ ਸੀ। ਫਿਲਹਾਲ ਬਿਆਨ 'ਚ ਸ਼ਰੀਫ ਦੇ ਹਵਾਲੇ ਨਾਲ ਕਿਹਾ ਗਿਆ ਸੀ ਕਿ ਕਸ਼ਮੀਰ ਮੁੱਦੇ ਦਾ ਹੱਲ ਆਵਾਮ ਦੀਆਂ ਖਾਹਿਸ਼ਾਂ ਅਤੇ ਸੰਯੁਕਤ ਰਾਸ਼ਟਰ ਪ੍ਰਸਤਾਵਾਂ ਦੇ ਮੁਤਾਬਕ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਸ ਤੋਂ ਬਿਨਾ ਇਲਾਕੇ 'ਚ ਅਮਨ ਮੁਮਕਿਨ ਨਹੀਂ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਕਸ਼ਮੀਰ ਨੂੰ ਹਿੰਦੁਸਤਾਨ ਦੇ ਕਬਜ਼ੇ ਤੋਂ ਮੁਕਤ ਦੇਖਣ ਦਾ ਹੈ ਅਤੇ ਉਨ੍ਹਾਂ ਨੇ ਖਾਹਿਸ਼ ਜ਼ਾਹਿਰ ਕੀਤੀ ਕਿ ਇਹ ਸੁਪਨਾ ਉਨ੍ਹਾਂ ਦੀ ਜ਼ਿੰਦਗੀ ਦੀ ਹਕੀਕਤ ਬਣ ਸਕਦਾ ਹੈ। ਭਾਰਤ ਨਾਲ ਪਾਕਿਸਤਾਨ ਦੇ ਰਿਸ਼ਤਿਆਂ 'ਤੇ ਸ਼ਰੀਫ ਨੇ ਆਪਣਾ ਦੋਸ਼ ਦੁਹਰਾਇਆ ਕਿ ਇਹ ਭਾਰਤ ਹੈ ਜਿਹੜਾ ਹਥਿਆਰਾਂ ਦੀ ਦੌੜ 'ਚ ਲੱਗਾ ਹੈ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਦੋਸ਼ ਲਗਾਇਆ ਕਿ ਭਾਰਤ ਨੇ ਸਾਨੂੰ ਹਥਿਆਰਾਂ ਦੀ ਦੌੜ 'ਚ ਘਸੀਟਿਆ ਹੈ। ਸ਼ਰੀਫ ਨੇ ਦਾਅਵਾ ਕੀਤਾ ਕਿ ਜੇਕਰ ਸਾਡੇ ਕੋਲ ਕੋਈ ਬਦਲ ਹੁੰਦਾ ਤਾਂ ਅਸੀਂ ਇਹ ਖਰਚ ਸਮਾਜਕ ਖੇਤਰ ਵਿਕਾਸ ਅਤੇ ਗਰੀਬੀ ਹਟਾਉਣ 'ਚ ਕਰਦੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕੰਟਰੋਲ ਲਾਈਨ 'ਤੇ ਹਾਲਾਤ ਸੁਧਰਣ 'ਤੇ ਵੀ ਤਸੱਲੀ ਪ੍ਰਗਟਾਈ।




Archive

RECENT STORIES