Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਨੂੰ ਸੰਗਤਾਂ ਦੇ ਰੋਹ ਦਾ ਸ਼ਿਕਾਰ ਹੋਣਾ ਪਿਆ - ਦਰਬਾਰ ਸਾਹਿਬ ਦੇ ਹਜ਼ੂਰੀ ਰਾਗ਼ੀ ਵੀ ਧਰਨੇ 'ਤੇ ਬੈਠੇ

Posted on December 4th, 2013



ਅੰਮ੍ਰਿਤਸਰ- ਜਦੋਂ ਖਾਲਸਾ ਮਾਰਚ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਰਵਾਨਾ ਹੋਣ ਉਪਰੰਤ ਪੁਲਿਸ ਨੇ ਰੋਕ ਲਿਆ ਤਾਂ ਸਰਕਾਰ ਦੇ ਨੇੜੇ ਮੰਨੇ ਜਾਂਦੇ ਇੱਕ ਸਾਬਕਾ ਜਥੇਦਾਰ ਵੱਲੋਂ ਵਿਚੋਲਗੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸਦਾ ਸਿੱਖ ਸੰਗਤਾਂ ਨੇ ਭਾਰੀ ਵਿਰੋਧ ਕੀਤਾ ਅਤੇ ਸਥਿਤੀ ਉਸ ਸਮੇਂ ਵਧੇਰੇ ਗੰਭੀਰ ਹੋ ਗਈ, ਜਦੋਂ ਮਾਰਚ 'ਚ ਸ਼ਾਮਲ ਕੁਝ ਗਰਮਖਿਆਲੀ ਆਗੂਆਂ ਨੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ 'ਤੇ ਉੱਚੀ ਆਵਾਜ਼ 'ਚ ਗੰਭੀਰ ਦੋਸ਼ਾਂ ਦੀ ਝੜੀ ਲਾ ਦਿੱਤੀ। ਸਿੱਖ ਸੰਗਤਾਂ ਦੀਆਂ ਤੱਤੀਆਂ-ਤੱਤੀਆਂ ਸੁਣ ਕੇ ਉਕਤ ਜਥੇਦਾਰ ਨੇ ਖਿਸਕਣ ਵਿੱਚ ਹੀ ਭਲਾਈ ਸਮਝੀ।

ਦਰਬਾਰ ਸਾਹਿਬ ਦੇ ਹਜ਼ੂਰੀ ਰਾਗ਼ੀ ਵੀ ਧਰਨੇ 'ਤੇ ਬੈਠੇ

ਬੰਦੀ ਸਿੰਘ ਰਿਹਾਈ ਮਾਰਚ ਦੀ ਰਵਾਗਨੀ ਸਮੇਂ ਜਦੋਂ ਪੁਲਿਸ ਨੇ ਮਾਰਚ ਨੂੰ ਧੱਕੇ ਨਾਲ ਰੋਕਣ ਦਾ ਯਤਨ ਕੀਤਾ ਅਤੇ ਪ੍ਰਬੰਧਕਾਂ ਵੱਲੋਂ ਦਿੱਤੇ ਵਾਰ ਵਾਰ ਭਰੋਸੇ ਤੋਂ ਬਾਅਦ ਵੀ ਮਾਰਚ ਨੂੰ ਰਵਾਨਾ ਨਾ ਹੋਣ ਦਿੱਤਾ ਤਾਂ ਸਿੰਘਾਂ ਨੇ ਸੜਕ 'ਤੇ ਧਰਨਾ ਲਾ ਦਿੱਤਾ। ਇਸ ਧਰਨੇ 'ਚ ਦਰਬਾਰ ਸਾਹਿਬ ਦੇ ਲਗਭਗ ਸਾਰੇ ਹਜ਼ੂਰੀ ਰਾਗ਼ੀ ਵੀ ਆ ਕੇ ਸ਼ਾਮਲ ਹੋ ਗਏ ਅਤੇ ਉਹ ਮਾਰਚ ਦੇ ਰਵਾਨਾ ਹੋਣ ਤੱਕ ਧਰਨੇ 'ਚ ਸ਼ਾਮਲ ਰਹੇ।



Archive

RECENT STORIES