Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪੰਜਾਬੀ ਪ੍ਰੈਸ ਕਲੱਬ ਆਫ ਬੀ. ਸੀ. ਦੀ ਨਵੀਂ ਪ੍ਰਬੰਧਕੀ ਕਮੇਟੀ ਦੀ ਸਰਬ ਸੰਮਤੀ ਨਾਲ ਹੋਈ ਚੋਣ

Posted on December 4th, 2013

<p>ਪੰਜਾਬੀ ਪ੍ਰੈਸ ਕਲੱਬ ਬੀ. ਸੀ. ਦੀ ਦੋ ਸਾਲ ਲਈ ਚੁਣੀ ਗਈ ਨਵੀਂ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰ।<br></p>


ਸਰੀ (ਅਕਾਲ ਗਾਰਡੀਅਨ ਬਿਊਰੋ)- ਬ੍ਰਿਟਿਸ਼ ਕੋਲੰਬੀਆ ਸੂਬੇ 'ਚ ਪੰਜਾਬੀ ਪੱਤਰਕਾਰਾਂ ਦੀ ਮੁੱਢਲੀ ਇੱਕੋ ਇੱਕ ਸੰਸਥਾ 'ਪੰਜਾਬੀ ਪ੍ਰੈਸ ਕਲੱਬ ਆਫ਼ ਬੀ. ਸੀ.' ਦੀ ਆਉਂਦੇ ਦੋ ਸਾਲਾਂ (2014-15) ਲਈ ਨਵੀਂ ਪ੍ਰਬੰਧਕੀ ਕਮੇਟੀ ਦੀ ਚੋਣ ਕਰ ਲਈ ਗਈ ਹੈ। ਗਰੈਂਡ ਤਾਜ ਬੈਂਕੁਇਟ ਹਾਲ ਵਿੱਚ ਹੋਈ ਇਸ ਚੋਣ ਵਿੱਚ ਸ਼੍ਰੋਮਣੀ ਸਾਹਿਤਕ ਪੱਤਰਕਾਰ ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ ਨੂੰ ਪੰਜਾਬੀ ਪ੍ਰੈਸ ਕਲੱਬ ਦਾ ਪ੍ਰਧਾਨ ਚੁਣ ਲਿਆ ਗਿਆ ਹੈ।                                  

ਪੰਜਾਬੀ ਪ੍ਰੈਸ ਕਲੱਬ ਆਫ ਬੀ. ਸੀ. ਨਾਲ ਜੁੜੇ ਪੱਤਰਕਾਰਾਂ ਦੀ ਇੱਕ ਆਮ ਮੀਟਿੰਗ ਦੌਰਾਨ ਨਵੇਂ ਪ੍ਰਧਾਨ ਦੀ ਸਰਬ ਸੰਮਤੀ ਨਾਲ ਹੋਈ ਨਿਯੁਕਤੀ ਦੇ ਨਾਲ ਹੀ ਪੰਜਾਬੀ ਪ੍ਰੈਸ ਕਲੱਬ ਦੀ ਨਵੀਂ ਪ੍ਰਬੰਧਕੀ ਕਮੇਟੀ ਵੀ ਚੁਣ ਲਈ ਗਈ ਹੈ, ਜਿਹੜੀ ਕਿ ਇਸ ਅਹੁਦੇ ਲਈ ਦੋ ਸਾਲ ਲਈ ਕੰਮ ਕਰੇਗੀ। ਇਸ ਨਵੀਂ ਚੁਣੀ ਗਈ ਪ੍ਰਬੰਧਕੀ ਕਮੇਟੀ ਵਿੱਚ ਇੰਟਰਨੈਸ਼ਨਲ ਪੰਜਾਬੀ ਟ੍ਰਿਬਿਊਨ ਦੇ ਰਛਪਾਲ ਸਿੰਘ ਗਿੱਲ ਨੂੰ ਮੀਤ ਪ੍ਰਧਾਨ, ਹਫਤਾਵਾਰੀ ਚੜ੍ਹਦੀ ਕਲਾ/ਅਕਾਲ ਗਾਰਡੀਅਨ ਦੇ ਗੁਰਪ੍ਰੀਤ ਸਿੰਘ ਸਹੋਤਾ (ਲੱਕੀ) ਨੂੰ ਜਨਰਲ ਸਕੱਤਰ, ਰੋਜ਼ਾਨਾ ਪੰਜਾਬੀ ਜਾਗਰਣ (ਪੰਜਾਬ) ਦੇ ਸੁਖਮਿੰਦਰ ਸਿੰਘ ਚੀਮਾ ਨੂੰ ਸਹਾਇਕ ਸਕੱਤਰ, ਚੜ੍ਹਦੀ ਕਲਾ/ਅਕਾਲ ਗਾਰਡੀਅਨ ਦੇ ਗੁਰਸੇਵ ਸਿੰਘ ਪੰਧੇਰ ਨੂੰ ਖਜ਼ਾਨਚੀ, ਪੰਜਾਬੀ ਜਨਰਲ/ਏਸ਼ੀਅਨ ਜਨਰਲ ਕਮਲਜੀਤ ਸਿੰਘ ਰੰਧਾਵਾ (ਲੱਕੀ) ਨੂੰ ਸਹਾਇਕ ਖਜ਼ਾਨਚੀ ਅਤੇ ਪੰਜਾਬੀ ਮੈਗਜ਼ੀਨ ਇੰਡੋ-ਕੈਨੇਡੀਅਨ ਫੁੱਲਵਾੜੀ ਦੇ ਕੁਲਦੀਪ ਸਿੰਘ ਮੱਲ੍ਹੀ ਨੂੰ ਮੁੱਖ ਬੁਲਾਰੇ ਵਜੋਂ ਜ਼ਿੰਮੇਵਾਰੀ ਸੰਭਾਲੀ ਗਈ ਹੈ।

ਇਸ ਤੋਂ ਇਲਾਵਾ ਚੁਣੀ ਗਈ ਤਿੰਨ ਮੈਂਬਰੀ ਸਲਾਹਕਾਰ ਕਮੇਟੀ ਵਿੱਚ ਪੰਜਾਬ ਗਾਰਡੀਅਨ ਦੇ ਹਰਕੀਰਤ ਸਿੰਘ ਕੁਲਾਰ, ਵੈਨਕੂਵਰ ਪੰਜਾਬੀ ਨਿਊਜ਼ ਦੇ ਹਰਗੋਪਾਲ ਸਿੰਘ ਰੰਧਾਵਾ ਅਤੇ ਰੇਡੀਓ ਪੰਜਾਬ ਦੇ ਮੋਢੀ ਸੁਖਦੇਵ ਸਿੰਘ ਢਿੱਲੋਂ ਨੂੰ ਨਾਮਜ਼ਦ ਕੀਤਾ ਗਿਆ ਹੈ।

ਚੋਣ ਦੀ ਕਾਰਵਾਈ ਇੰਟਰਨੈਸ਼ਨਲ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਅਤੇ ਪੰਜਾਬੀ ਪ੍ਰੈਸ ਕਲੱਬ ਦੇ ਜਨਰਲ ਸਕੱਤਰ ਗੁਰਲਾਲ ਸਿੰਘ ਨੇ ਬੜੇ ਸੁਚੱਜੇ ਢੰਗ ਨਾਲ ਨਿਭਾਈ। ਪੰਜਾਬੀ ਪ੍ਰੈਸ ਕਲੱਬ ਦੀ ਨਵੀਂ ਚੁਣੀ ਗਈ ਕਮੇਟੀ ਵੱਲੋਂ ਇੱਕਮੁੱਠਤਾ ਨਾਲ ਕਾਰਜਸ਼ੈਲੀ 'ਚ ਨਿਖਾਰ ਦੀ ਪ੍ਰਤੀਨਿਧਤਾ ਪ੍ਰਗਟਾਈ ਗਈ ਅਤੇ ਪੰਜਾਬੀ ਤੇ ਪੰਜਾਬੀਅਤ ਨੂੰ ਸਮਰਪਿਤ ਰਹਿਣ ਦਾ ਅਹਿਦ ਕੀਤਾ ਗਿਆ।



Archive

RECENT STORIES